ਕਾਨੂੰਨ ਆਧਾਰਿਤ ਰਾਜ ਅਤੇ ਨਿਆਂਪੂਰਕ ਰਾਜ ਵਿੱਚ ਬੇਹਦ ਵੱਡਾ ਮੂਲ ਫ਼ਰਕ ਹੈ, ਪਹਿਲੇ ਤੰਤਰ ਵਿੱਚ ਲਿਖਿਤ ਕਾਨੂੰਨ ਦੇ ਘੜ੍ਹੇ ਨਿਯਮ ਹੀ ਪ੍ਰਧਾਨ ਹੁੰਦੇ ਹਨ ਅਤੇ ਵਿਅਕਤੀ ਅਤੇ ਉਸਦੇ ਅਧਿਕਾਰਾਂ ਦਾ ਦਰਜਾ ਨਿਗੂਣਾ, ਜਦਕਿ ਦੂਜੀ ਵਿਵਸਥਾ ਵਿੱਚ ਨਿਰੰਤਰ ਪਰਿਵਰਤਨਸ਼ੀਲ ਵਰਤਾਰੇ ਦੇ ਚਲਦਿਆਂ ਕਾਨੂੰਨ ਦੇ ਵੇਲਾ ਵਿਹਾ ਚੁਕੇ ਜਾਂ ਵਿਅਕਤੀ ਦੇ ਮੂਲ ਹਕੂਕਾਂ ਨਾਲ ਵਿਰੋਧ ਰੱਖਣ ਵਾਲੇ ਨਿਯਮਾਂ ਨੂੰ ਸਮੇਂ ਅਤੇ ਸਤਿਥੀਆਂ ਦੇ ਅਨੁਸਾਰ ਬਦਲਣ ਜਾਂ ਮੁੜ ਪਰਿਭਾਸ਼ਿਤ ਹੋਣ ਲਈ ਮਜਬੂਰ ਹੋਣਾ ਪੈਂਦਾ ਹੈ; ਇਸ ਦੇ ਨਾਲ ਹੀ ਇੱਕ ਬੇਹੱਦ ਮਹਤਵਪੂਰਨ ਗੱਲ ਇਹ ਵੀ ਹੈ ਕਿ ਇਸ ਦੂਸਰੀ ਵਿਵਸਥਾ ਦੀ ਹੋਂਦ ਦੀ ਮੁੱਢਲੀ ਸ਼ਰਤ ਹੀ ਪਹਿਲੇ ਤੰਤਰ ਦੀ ਅਗਾਊਂ ਹੋਂਦ ਹੈ |
#ਕੰਵਲ
Join at
No comments:
Post a Comment