Saturday, March 28, 2015

Kanwal Speaks - March 28, 2015 at 05:07PM

ਪੰਜਾਬ ਅਤੇ ਪੰਜਾਬੀਆਂ ਦੇ ਮਸਲਿਆਂ ਨੂੰ ਮਹਿਜ਼ ਦਿੱਲੀ-ਕੇਂਦ੍ਰਿਤ ਕਿਸੇ ਵੀ ਰਾਜਨੀਤਿਕ ਵਿਚਾਰਧਾਰਾ ਜਾਂ ਪਾਰਟੀ ਵਲੋਂ ਕਿਸੇ ਪ੍ਰਕਾਰ ਨਾਲ ਕੋਈ ਵੀ ਇਨਸਾਫ਼ ਮਿਲਣਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੈ | ਪੰਜਾਬ ਦੀ ਜ਼ਮੀਨੀ ਹਕ਼ੀਕਤ ਦਿੱਲੀ ਨਾਲੋਂ ਬਹੁਤ ਨਹੀਂ ਬਲਕਿ ਬਿਲਕੁਲ ਵੱਖਰੀ ਹੈ, ਇੰਨੀ ਕਿ ਜੰਗਨਾਮੇ ਦੇ ਸ਼ਬਦਾਂ ਵਿੱਚ ਹੋਂਦ ਦੇ ਮਸਲੇ 'ਤੇ ਪੰਜਾਬੀ ਕੌਮ, ਜਿਸ ਵਿੱਚ ਪੰਜਾਬ ਦਾ ਸਿੱਖ, ਹਿੰਦੂ, ਦਲਿਤ, ਮੁਸਲਮਾਨ, ਮਸੀਹੀ ਅਤੇ ਹੋਰ ਸਾਰੇ ਭਾਈਚਾਰੇ ਸ਼ਾਮਿਲ ਹਨ, ਅਤੇ ਹਿੰਦ ਦਾ ਜੰਗ ਹੈ, ਹਿਤਾਂ ਦਾ ਟਾਕਰਾ ਹੈ, ਵੱਖਰੇ ਮਸਲੇ ਹਨ, ਹੱਕਾਂ ਤੇ ਹਕੂਕਾਂ ਉੱਪਰ ਇੱਕਦਮ ਵੱਖਰੀ ਆਵਾਜ਼ ਹੈ, ਜੋ ਕਿ ਇਸ ਮੁਲਕ ਦੇ ਅਸਲ ਸੰਘੀ ਢਾਂਚੇ ਅਨੁਸਾਰ ਸਵਾਗਤਯੋਗ ਵੀ ਹੈ ਤੇ ਜ਼ਰੂਰੀ ਵੀ ਹੈ | ਸੋ ਅਜਿਹੀ ਸਥਿਤੀ ਵਿੱਚ ਪੰਜਾਬੀਆਂ ਨੂੰ ਪਿੱਛਲੱਗੂ ਬਣ ਕੇ ਕਿਸੇ ਸਿਰਫ਼ ਦਿੱਲੀ ਦੇ ਹੀ ਹਿੱਤ-ਸਾਧੂ ਕਿਸੇ ਦਲ ਦੇ ਅੱਗੇ ਆਪਣੀ ਸਮੁੱਚੀ ਹਸਤੀ ਹੀ ਤਿਆਗ ਸੁੱਟ ਕੇ ਪੂਰੀ ਤਰ੍ਹਾਂ ਵਿਛਣ ਵਾਲੀ ਕਾਇਰਤਾ ਅਤੇ ਮੂਰਖਤਾਪੂਰਨ ਸੋਚ ਛੱਡ ਕੇ, ਭ੍ਰਸ਼ਟ-ਤੰਤਰ ਅਤੇ ਫ਼ਾਸੀਵਾਦੀ ਤਾਕਤਾਂ ਖਿਲਾਫ਼ ਬਿਨਾਂ ਕਿਸੇ ਬਾਹਰੀ ਦੇ ਮੁਥਾਜ ਹੋਇਆਂ ਆਪਣੇ ਦਮ 'ਤੇ ਮੁਹਾਜ਼ ਖੜ੍ਹਾ ਕਰਨਾ ਪਵੇਗਾ, ਆਪਣੇ ਆਜ਼ਾਦਾਨਾ ਹੱਕਾਂ ਅਤੇ ਹਕੂਕਾਂ ਲਈ ਆਪਣੀ ਲੜਾਈ ਆਪ ਅੱਗੇ ਹੋ ਕੇ ਲੜਨੀ ਪਵੇਗੀ; ਇੱਕ ਅਜਿਹੀ ਲੜਾਈ ਜਿਸ ਵਿੱਚ ਕੇਂਦਰੀ ਪੱਧਰ ਦੇ ਸਮਝੌਤੇ ਸਿਰਫ਼ ਤੇ ਸਿਰਫ਼ ਪੰਜਾਬ ਹਿਤਾਂ ਨੂੰ ਕੇਂਦਰ ਵਿੱਚ ਰੱਖ ਕੇ ਹੀ ਕੀਤੇ ਜਾਣ ਨਾ ਕਿ ਕਿਸੇ ਕੇਂਦਰੀਕਿਤ ਅਤੇ ਵਿਅਕਤੀ-ਪ੍ਰਧਾਨ ਵਿਚਾਰਧਾਰਾ ਦੇ ਬੌਧਿਕ ਗ਼ੁਲਾਮ ਬਣ ਕੇ ... #ਕੰਵਲ

by अहं सत्य



Join at

Facebook

No comments:

Post a Comment