Tuesday, June 9, 2015

Kanwal Speaks - June 10, 2015 at 04:17AM

ਵੈਸੇ ਮੈਂ ਕਿਸੇ ਪ੍ਰਕਾਰ ਦੇ ਮਨਹੂਸੀਅਤ ਜਾਂ ਖੁਸ਼ਕਿਸਮਤੀ ਇਤਿਆਦਿਕ ਦੇ ਭਰਮ ਵਿੱਚ ਭੋਰਾ ਵੀ ਵਿਸ਼ਵਾਸ ਨਹੀਂ ਕਰਦਾ, ਪਰ ਇਸ ਵਿੱਚ ਘੱਟੋ-ਘੱਟ ਅੱਜ ਦਾ ਦਿਨ ਤਾਂ ਇੱਕ ਬਹੁਤ ਵੱਡਾ ਅਪਵਾਦ ਹੈ, ਅਤੇ ਇੱਕ ਲਾਹਨਤ ਤੇ ਮਨਹੂਸੀਅਤ-ਸਿਰ-ਮਨਹੂਸੀਅਤ ਨਾਲ ਜੁੜ੍ਹਣ ਦੀ ਸਿਖ਼ਰ ਅਤੇ ਗੰਦੀ-ਨਾਲ ਦੇ ਸੜ੍ਹਿਆਂਦ ਭਰੇ ਗੰਦ ਨੂੰ ਆਪਣੇ ਭਰਮ-ਭੁਲੇਖੇ, ਭੋਲੇਪਨ, ਨਿਸ਼ਪਾਪਤਾ ਅਤੇ ਬਹੁਤ ਹੱਦ ਤੱਕ ਵਿਚਾਰਗੀ ਵਿੱਚ ਲਿਆ ਕੇ ਆਪਣੇ ਸਿਰ ਵਿੱਚ ਪਵਾਉਣ ਦੀ ਯਾਦਗ਼ਾਰ ਹੈ | ਕਈ ਵਾਰ ਗਲਤੀ ਨਾਲ ਵੀ ਇੱਕ ਵੇਰਾਂ ਹੀ ਸਿਰ 'ਤੇ ਧਰੀ ਕੂੜੇ ਅਤੇ ਵਿਸ਼ਟਾ ਦੀ ਪੰਡ, ਜੋ ਬਹੁਤੀ ਵਾਰੀ ਧੋਖਾ ਦੇਣ ਵਾਸਤੇ ਰੇਸ਼ਮੀ ਚਾਦਰ ਵਿੱਚ ਗੰਢ ਅਤੇ ਅਗਰ-ਚੰਦਨ ਦਾ ਬਾਹਰੋਂ ਛਿੱਟਾ ਦੇ ਕੇ ਹੀ ਧਰੀ ਜਾਂਦੀ ਹੈ, ਨਾ ਚਾਹੁੰਦੇ ਹੋਇਆਂ ਵੀ ਬਹੁਤ ਅੱਗੇ ਤੱਕ ਢੌਣੀ ਪੈ ਜਾਂਦੀ ਹੈ !! ਮਰਗ ਦੇ ਭੋਗ ਦੀ ਅਗਾਉਂ ਅਰਦਾਸ ਸਹਿਤ ... #ਕੰਵਲ
by अहं सत्य

Join at
Facebook

No comments:

Post a Comment