Tuesday, May 24, 2016

Kanwal Speaks - May 24, 2016 at 11:18PM

"ਬਾਘੜਬਿੱਲਾ ਐਂਡ ਕੰਪਨੀ" ਆਪਣੀ ਮਾਲਕ ਏਜੰਸੀਆਂ ਦੀ ਉਸ ਬਹੁਤ ਖ਼ਤਰਨਾਕ ਯੋਜਨਾ 'ਤੇ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ ਜਿਸ ਰਾਹੀਂ ਪੂਰੀ ਦੁਨੀਆ ਵਿੱਚ ਸਿੱਖ ਗੁਰੂ ਸਾਹਿਬਾਨ ਦੁਆਰਾ ਦਿੱਤੇ ਗਏੇ ਮਹਾਨ ਅਸੂਲਾਂ, ਆਜ਼ਾਦੀ, ਬਰਾਬਰੀ, ਭਾਈਚਾਰਾ, ਵੰਡ ਛਕਣ ਦੇ ਸਿਧਾਂਤ, ਮਨੁੱਖੀ ਅਧਿਕਾਰਾਂ ਦੀ ਰੱਖਿਆ, ਸ਼ਹਾਦਤਾਂ ਅਤੇ ਜੁਝਾਰੂ ਵਿਰਸਾ, ਸੱਚ ਤੇ ਨਿਆਂ ਦੀ ਸਥਾਪਤੀ ਅਤੇ ਹੋਰਨਾਂ ਦੇ ਹੱਕਾਂ ਵਾਸਤੇ ਆਪਾ ਕੁਰਬਾਨ ਕਰ ਦੇਣ ਦੀਆਂ ਪਰੰਪਰਾਵਾਂ, ਇਤਿਆਦਿ ਨੂੰ ਪੂਰੀ ਤਰ੍ਹਾਂ ਮਟਿਆਮੇਟ ਕਰ ਸਮੁੱਚੇ ਜਗਤ ਵਿੱਚ ਇਹ ਕੂੜ੍ਹ-ਪ੍ਰਚਾਰ ਕਰਨ ਵਿੱਚ ਸਫ਼ਲਤਾ ਪ੍ਰਾਪਤ ਕਰਨੀ ਹੈ ਕਿ ਇਹ ਸਾਰੇ ਖੂੰਨੀ ਦਰਿੰਦਿਆਂ ਦੀ ਉਹ ਜਾਂਗਲੀ ਕੌਮ ਹਨ ਜਿਸਦੀ ਹੋਂਦ ਤੋਂ ਨਾ ਕੇਵਲ ਸਾਰੇ ਸੰਸਾਰ ਨੂੰ ਹੀ ਖ਼ਤਰਾ ਹੈ ਅਤੇ ਜਿਸਨੂੰ ਕਦੇ ਵੀ ਆਜ਼ਾਦ ਫ਼ਿਜ਼ਾ ਮਾਨਣ ਦਾ ਕੋਈ ਵੀ ਹੱਕ ਦੇਣਾ ਕਦੇ ਵੀ ਵਾਜਿਬ ਨਹੀਂ ਹੋਵੇਗਾ, ਬਲਕਿ ਇਸਤੋਂ ਵੀ ਅਗਾਂਹ ਕਿ ਇਹਨਾਂ ਉੱਪਰ ਕੀਤਾ ਗਿਆ ਹਰ ਅਣਮਨੁੱਖੀ ਘਾਣ ਅਤੇ ਨਸਲਘਾਤ ਅਸਲ ਵਿੱਚ ਇੱਕ ਮਜਬੂਰੀ ਅਤੇ ਸਮੇਂ ਦੀ ਮੰਗ ਸੀ ਜੋ ਹਰ ਤਰੀਕੇ ਨਾਲ ਇਸ ਲਈ ਜਾਇਜ਼ ਅਤੇ ਜ਼ਰੂਰੀ ਸੀ ਕਿਉਂਕਿ ਉਸਤੋਂ ਬਿਨਾਂ ਇਹਨਾਂ ਮਨੁੱਖਤਾ ਦੇ ਕਾਤਲਾਂ ਦੀ ਖੂੰਖਾਰ ਜ਼ਿਹਨੀਅਤ ਤੋਂ ਹੋਰਨਾਂ ਲੋਕਾਂ ਹਕੂਕਾਂ ਅਤੇ ਸੁਰੱਖਿਆ ਨੂੰ ਭਿਆਨਕ ਖ਼ਤਰਾ ਪ੍ਰਗਟ ਹੋ ਗਿਆ ਸੀ, ਸੋ ਏਸ ਕਰਕੇ ਵਿਸ਼ਵ ਪੱਧਰ ਉੱਪਰ ਇਹਨਾਂ ਦੀ ਕਿਸੇ ਵੀ ਨਿਆਂ-ਪੁਕਾਰ ਅਤੇ ਹਕੂਕੀ ਮੰਗ ਨੂੰ ਸਿਰੇ ਤੋਂ ਖ਼ਾਰਿਜ ਕਰ ਦਿੱਤਾ ਜਾਵੇ ! #ਕੰਵਲ
by अहं सत्य

Join at
Facebook

No comments:

Post a Comment