Sunday, May 10, 2015

Kanwal Speaks - May 10, 2015 at 10:26PM

ਜੇ ਕਿਸੇ ਦਿਨ, ਕਿਸੇ ਵੀ ਕਰ ਕੇ ਚਾਹੇ, 'ਗਰੇਜੀ ਤਹਜ਼ੀਬ ਦੇ ਢਹੇ ਚੜ੍ਹ ਕੇ ਹੀ ਸਹੀ, ਕੋੲੀ ਦੋ ਬੋਲ, ਕੋੲੀ ਯਾਦ ਜਾਂ ਕੋੲੀ ਤਸਵੀਰ ਜੇ ਅਾਪਣੀ ਮਾਂ ਦੀ ਕੋੲੀ ਸ਼ੋਸ਼ਲ ਮੀਡੀਅਾ 'ਤੇ ਸਾਂਝੀ ਕਰ ਵੀ ਰਿਹੈ, ਚਾਹੇ ਲੋਕ ਵਿਖਾੲੀ ਨੂੰ ੲੀ ਸਹੀ, ਪਰ ੲਿਹਨਾਂ ਕਿਸੇ ਵਿਅਾਹ ਵੇਲੇ ਅਾਪਣੇ ੲੀ ਸਾੜ੍ਹੇ ਵਿੱਚ ਕੁੜ੍ਹ-੨ ਖ਼ੂਨ ਬਾਲਦੇ ਅਤੇ ਅਾਪਣੀ ੲੀ ੲੀਰਖਾ ਵਿੱਚ ਭੁੱਜ-੨ ਨੁਕਤਾਚੀਨੀ ਕਰਦੇ ਸ਼ਰੀਕ ਲਾਣੇ ਨੂੰ ਕੋੲੀ ਪੁੱਛੇ ਤਾਂ ਸਹੀ ਕਿ ਭਾੲੀ ਤੁਹਾਨੂੰ ਤਕਲੀਫ਼ ਕੀ ਹੈ ਅਾਖ਼ਰ ੲੇਸ ਤੋਂ? ਚਲੋ ੲਿੱਕ ਦਿਨ ਹੀ ਸਹੀ, ਪਰ ਮਾਂ ਦੇ ਅਹਿਸਾਸ ਨੂੰ ਕਿਸੇ ਬਹਾਨੇ ਸਿਰ ੲੀ ਜੇ ਪਲ਼-ਭੋਰਾ ਕਿਸੇ ਨੇ ਮਾਣ ਲਿਅਾ ਜਾਂ ਜਨਤਕ ਵੰਡ ਲਿਅਾ ਤਾਂ ੲਿਸ ਵਿੱਚ ਭੈੜ ਕੀ ਅੈ? ਕੀ ਲੋਹੜਾ ਅਾ ਜੂ ੲਿਸ ਨਾਲ ਜਿਹੜਾ ਮਾਂ ਦਾ ਦਿਨ ਮਨਾੳੁਣ ਨਾਲ ਤੁਹਾਂ ਦਾ ਸੱਭਿਅਾਚਾਰ ਗਰਕ ਜੂ? ਜਾਂ ਫ਼ੇਰ ਤਾਂ ਵੀ ਕੋੲੀ ੳੁਹ ਬੋਲੇ ਜਿਹਦੇ ਬਾਪੂ ਦੇ ਨਾਮ 'ਤੇ ਕੋੲੀ ਜ਼ੁਕਰਬਰਗ ਪੂਰਾ ੲੀ ਸ਼ੋਸ਼ਲ ਮੀਡੀਅਾ ੲਿੰਤਕਾਲ ਚੜ੍ਹਾ ਕੇ ਤੁਰ ਗਿਅਾ ਹੋਵੇ ... ਅਖੇ ਜੀ, ਤੂੰ ਕੌਣ? ਮੈਂ ਖਾਹਮਖਾਹ!! ਪਤਾ ਨਹੀਂ ਅਜਿਹਿਅਾਂ ਦੀ ਹਰ ਵੇਲੇ ਬਿਨਾਂ ਅੱਗ ਦੇ ਵੀ ਕਿੳੁਂ ਮਚੀ ਹੀ ਰਹਿੰਦੀ ਅਾ ਮੱਤ, ਜਾਂ ਫੇਰ ਹਰ ਗੱਲ ੳੁੱਤੇ ਬਿਨਾਂ ਕਿਸੇ ਕਾਰਨ ਦੇ ੲੀ ਕਿੱਲ ਮੇਖ਼ ਕੱਢੇ ਬਿਨਾਂ ੲਿਹਨਾਂ ਦੇ ਢਿੱਡ ਪੲੀ ਰੋਟੀ ਸ਼ਾੲਿਦ ਮਰੋੜ ੲੀ ਪਾੲੀ ਰੱਖਦੀ ਅੈ!! #ਕੰਵਲ
by अहं सत्य

Join at
Facebook

No comments:

Post a Comment