Saturday, May 28, 2016

Kanwal Speaks - May 29, 2016 at 07:42AM

ਜੇ ਤੁਸੀਂ "ਕਿਸੇ ਵੀ" ਵਿਚਾਰਾਧਾਰਾ ਦੇ ਅੰਧ-ਪੈਰੋਕਾਰ ਹੋ ੲਿੱਕ ਗੱਲ ਤੁਹਾਡੇ ਬੇਹੱਦ ਹਿੱਤ ਦੀ ਕਰਨ ਲੱਗਾਂ ਹਾਂ ਪੱਲੇ ਬੰਨ੍ਹ ਲਵੋ ... ਮੇਰੇ ਅੱਜ ਦੀ ਤਾਰੀਕ ਵਿੱਚ ਕਿਸੇ ਵੀ ਵਿਸ਼ੇ 'ਤੇ ਵਿਚਾਰ ਭਾਂਵੇਂ ਤੁਹਾਨੂੰ ਕਿੰਨੇ ਵੀ ਚੰਗੇ ਕਿੳੁਂ ਨਾ ਚੰਗੇ ਲੱਗਣ, ਪਰ ਗ਼ਲਤੀ ਨਾਲ ਵੀ ਸਿਰਫ਼ ੳੁਹਨਾਂ ਦੇ ਅਾਧਾਰ 'ਤੇ ਹੀ ਮੇਰੇ ਨਾਲ ਜੁੜ੍ਹਨ ਦੀ ਨਾ ਸੋਚ ਲੈਣਾ, ਕਿੳੁਂ ਕਿ ੲਿਹ ਬਿਲਕੁਲ ਪੱਕਾ ਹੈ ਕਿ ਗਾਹੇ-ਬਗਾਹੇ ੳੁਹ ਦਿਨ ਵੀ ਜ਼ਰੂਰ ਅਾਵੇਗਾ ਜਦ ਮੈਂ ੳੁਸ ਵਿਚਾਰਾਧਾਰਾ ਬਾਰੇ ਵੀ ਬੋਲਾਂਗਾ ਜਿਸ ੳੁੱਪਰ ਤੁਸੀਂ ਅੱਖਾਂ ਅਤੇ ਦਿਮਾਗ ਦੋਵੇਂ ਬੰਦ ਕਰ ਕੇ ਯਕੀਨ ਕਰਦੇ ਹੋ ਅਤੇ ਕੇਵਲ ਬੋਲਾਂਗਾ ਹੀ ਨਹੀਂ ਬਲਕਿ ਚੀਰ ਕੇ ਤੇ ਵਲੂੰਧਰ ਕੇ ਰੱਖ ਦਿਅਾਂਗਾ, ਜਿਸ ਨਾਲ ਮੈਨੂੰ ਵਿਸ਼ਵਾਸ਼ ਹੈ ਕਿ ੲਿਸ ਨਾਲ ਤੁਹਾਡੇ ਅੰਦਰ ਗੁੱਸੇ ਦਾ ਭਾਂਬੜ ਮੱਚ ਜਾਣ ਦੇ ੲਿਲਾਵਾ ਤੁਹਾਨੂੰ ਮੇਰੇ ਨਾਲ ਕਿਸੇ ਵੀ ਤਰ੍ਹਾਂ ਜੁੜ੍ਹੇ ਹੋਣ ਦੇ ਨਿਰਣੇ ੳੁੱਤੇ ਮੁੱਢ ਤੋਂ ਹੀ ਪਛਤਾਵਾ ਹੋ ਜਾਵੇਗਾ; ਸੋ ੲੇਸ ਲੲੀ ਵੇਲਾ ਰਹਿੰਦਿਅਾਂ ਚਿਤਾਣ ਲੱਗਾ ਹਾਂ ਕਿ ਅਾਪਣੀ ਭਵਿੱਖੀ ਮਾਨਸਿਕ ਸ਼ਾਂਤੀ ਦੀ ਕਾੲਿਮੀ ਵਾਸਤੇ ਦੋਹਾਂ ਵਿੱਚੋਂ ਕਿਸੇ ੲਿੱਕ ਨੂੰ ਪੱਕੇ ਤੌਰ 'ਤੇ ਤਿਅਾਗ ਦੇਵੋ - ਜਾਂ ਤੇ ਕਿਸੇ ਵੀ ਵਿਚਾਰਧਾਰਾ ਪ੍ਰਤੀ ਅਾਪਣੀ ਅੰਨ੍ਹੀ ਪੈਰੋਕਾਰੀ ਜਾਂ ਫੇਰ ਮੈਨੂੰ ... #ਕੰਵਲ
by अहं सत्य

Join at
Facebook

No comments:

Post a Comment