ੲਿਲਾਜ ਤਾਂ ਮੂੰਹ ਘੁੱਟ ਕੇ ਰੱਖਣ ਨਾਲ ਅਾਪੇ ਕੋੲੀ ਗੈਬੀ ਫ਼ਰਿਸ਼ਤਾ ੲੀ ਅਾ ਕੇ ਕਰ ਜਾੳੂ, ਹੈ ਨਾ? ਪੀੜ੍ਹ ਵਿੱਚ ਤੜ੍ਹਫ਼ਦੇ ਰਹੋ ਪਰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਕਿ ਤੁਹਾਨੂੰ ਮਰਜ਼ ਕੀ ਹੈ, ਤਾਂ ਕਿ ਕੋੲੀ ਤੁਹਾਨੂੰ ੲਿਲਾਜ ਵਾਸਤੇ ਕਿਸੇ ਹਕੀਮ, ਵੈਦ ਜਾਂ ਡਾਕਟਰ ਕੋਲ ੲੀ ਨਾ ਲੈ ਜਾੲੇ ਤੇ ਫੇਰ ੳੁੱਥੇ ਵੀ ਜਾ ਕੇ ਰੋਗ ਦੱਸਣ ਦੀ ਬਿਲਕੁਲ ਜ਼ਰੂਰਤ ਨਹੀਂ ਕਿ ਮਤਾ ਰੋਗ ਦੀ ਪਛਾਣ ੲੀ ਨਾ ਕਰ ਲੈਣ ਕਿਤੇ, ਤੇ ਜੇ ੳੁਹਨਾਂ ਕੋਲ ਵੀ ਅਜੇ ਤੱਕ ਕੁਝ ੲਿਲਾਜ ੲੀ ਨਾ ਲੱਧਾ ਹੋੲੇ ਹਾਲੀ ਤਾਂੲੀ ਤਾਂ ਕਿਤੇ ਹੋਰ ਅਾਹਰ ਤਾਂ ਭੋਰਾ ੲੀ ਨਾ ਕਰੋ, ੲਿਲਾਜ ਲੱਭਣ ਦੀ ਦੁਹਾੲੀ ਪਾਣ ਦੀ ਤਾਂ ਗੱਲ ੲੀ ਛੱਡੋ, ਬੱਸ ਅਖੌਤੀ ਬਦਨਾਮੀ ਦੇ ਡਰੋਂ ਮੂੰਹ ਸਿੳੁਂ ਕੇ ਘਰੇ ਹੀ ਗਲ਼-੨ ਕੇ ਮਰ ਜਾਓ ! ਬਾਕੀ ਰਹੀ ਗੱਲ ੲਿਹ ਕਿ ਅਜਿਹੀਅਾਂ ਸਲਾਹਾਂ ਦੇਣ ਵਾਲੇ ਸਿਰਫ਼ ਦੂਜੇ ਨੂੰ ਹੀ ਅੈਸੀਅਾਂ ਮੁਫ਼ਤ ਦੀਅਾਂ ਸਲਾਹਾਂ ਬਿਨਾ ਮੰਗੇ ਦਿੰਦੇ ਹਨ, ਪਰ ਅਾਪਣਾ ਤਾਂ ਜਦੋਂ ਸਿਰ ਵੀ ਦੁਖੇ ਤਾਂ ਅੱਧੀ ਰਾਤ ਨੂੰ ੲੀ ਚੀਕਾਂ ਮਾਰ-ਮਾਰ ਕੇ ਦੱਸ ਮਹੱਲਿਅਾਂ ਤੱਕ ਦੇ ਘਰਾਂ ਦੀ ਨੀਂਦ ਪੱਟ ਮਾਰਦੇ ਹਨ - ਕਿੳੁਂਕਿ ਦੁੱਖ ਤੇ ਮੌਤ ਸਿਰਫ਼ ਅਾਪਣੇ 'ਤੇ ਅਾੲੀ ਹੀ ਮਹਿਸੂਸ ਹੁੰਦੀ ਹੈ, ਦੂਜੇ ਦੀ ਵਾਰੀ ਤਾਂ ਵਿਦਵਤਾ ਘੋਟਣ ਦਾ ਝੱਸ ੲੀ ਪੂਰਿਅਾ ਜਾਂਦੈ! #ਕੰਵਲ #StopDefamingPunjab
by अहं सत्य
Join at
Facebook
No comments:
Post a Comment