Sunday, August 28, 2016

Kanwal Speaks - August 29, 2016 at 08:55AM

ਅਜੇ ਤਾਂ ਦਿੱਲੀ ਦੇ ਧਾੜ੍ਹਵੀ ਦੱਲ ਤੇ ਪੂਰਬੀੲੇ ਮਿਸਰ ਲਾਲ ਸਿੰਘ ਤੇ ਤੇਜਾ ਸਿੰਘ ਦੀਅਾਂ ੳੁਲਾਦਾਂ ਨੇ ਪੰਜਾਬ ਦੀ ਸੱਤਾ 'ਤੇ ਕਬਜ਼ਾ ਵੀ ਨਹੀਂ ਜੇ ਕੀਤਾ ਤੇ ਹੁਣੇ ੲੀ ੲਿਹ ਪੰਜਾਬੀਅਾਂ ਦੀਅਾਂ ਪੱਗੜੀਅਾਂ ਨੂੰ ਚੋਰਾਹਿਅਾਂ ਵਿੱਚ ਰੋਲਣ ਤੇ ਦਾਹੜੇ ਬਜ਼ਾਰਾਂ ਵਿੱਚ ਪੱਟਣ ਦਾ ਹੀਅਾ ਕਰ ਰਹੇ ਨੇ, ਤਾਂ ਫੇਰ ਖਿਅਾਲ ਰੱਖਿਓ ਭੁਲੇਖੇ ਤੇ ਗਰਜ਼ਾਂ ਦੇ ਮਾਰਿਓ ਅਤੇ ਬੱਸ ਕੁੱਝ ਨਿੱਜੀ ਮੁਫ਼ਾਦਾਂ ਲੲੀ ਅਾਪਸ ਵਿੱਚ ਹੀ ੲਿੱਕ-ਦੂੲੇ ਦੀਅਾਂ ਲੱਤਾਂ ਖਿੱਚਦੇ ਪੰਜਾਬ ਦੇ ਜਾੲਿਓ ਕਿ ਜਿੱਦਣ ਕਿਤੇ ਤੁਸਾਂ ਨਪੁੰਸਕ ਹੋ ਗੈਰਤ ਲੁਹਾ ਬੈਠਿਅਾਂ ਨੇ ੲਿਹਨਾਂ ਦੇ ਪੈਰਾਂ ਵਿੱਚ ਡਿੱਗ ਕੇ ਅਾਪਣੇ ਰਾਜ ਦੀਅਾਂ ਵਾਂਗਾਂ ੲਿਹਨਾਂ ਹੱਥ ਜਾ ਫੜ੍ਹਾੲੀਅਾਂ ੳੁੱਦਣ ਫੇਰ ੲਿਹਨਾਂ ਦੇ ਹੱਥ ਜਾਂ ਤਾਂ ਅਾਪਣੀ ਮਾਵਾਂ ਦੇ ਗਲਾਵੇਂ ਫੜ੍ਹਦਿਅਾਂ ਵੇਖੋਗੇ, ਜਾਂ ਭੈਣਾਂ ਦੀਅਾਂ ਚੁੰਨੀਅਾਂ ਲਾਹੳੁਂਦਿਅਾਂ ਜਾਂ ਫੇਰ ਅਾਪਣੀਅਾਂ ਧੀਅਾਂ ਨੂੰ ਦਿਨ-ਦਿਹਾੜੇ ਨੰਗਿਅਾਂ ਕਰਦਿਅਾਂ, ਤੇ ਨਾਲ ਹਰ ਬੋਲਣ ਵਾਲੇ ਦਾ ਸ਼ਿਕਾਰ ਖੇਡਿਅਾ ਜਾਣਾ ਪ੍ਰਤੱਖ ਦੇਖਣਗੀਅਾਂ ਤੁਹਾਡੀਅਾਂ ਅੱਖਾਂ; ਤੇ ਫੇਰ ਅੱਖਾਂ ਵਿੱਚ ਘਸੁੰਨ ਦੇ ਕੇ ਰੋਵੋਗੇ ਤਦ ਲਹੂ ਦੇ ਹੰਝੂ, ਪਰ ਵੇਲਾ ਗਵਾ ਚੁੱਕਿਅਾਂ ਦੇ ਪੱਲੇ ਪਛਤਾਵੇ ਤੋਂ ਬਿਨਾਂ ਕੁਝ ਨਹੀਂ ਜੇ ਰਹਿਣਾ ੳੁਦੋਂ ... #ਕੰਵਲ
by अहं सत्य

Join at
Facebook

No comments:

Post a Comment