Tuesday, March 3, 2015

Kanwal Speaks - March 04, 2015 at 09:03AM

ਜਾਗਰੂਕ ਉਹ ਨਾਮਧਰੀਕ ਤਬਕ਼ਾ ਹੁੰਦਾ ਹੈ ਜਿਸ ਕੋਲ ਅਸਲ ਜ਼ਿੰਦਗੀ ਨੂੰ ਦਰਪੇਸ਼ ਸਮੱਸਿਆਵਾਂ ਨੂੰ ਸੁਲਝਾਉਣ ਜੋਗੀ ਨਾ ਤਾਂ ਕੋਈ ਸੋਚ ਹੁੰਦੀ ਹੈ ਅਤੇ ਨਾ ਹੀ ਹਿੰਮਤ ਜਾਂ ਸਮਰੱਥਾ, ਪਰ ਆਪਣੀ ਹੋਂਦ ਨੂੰ ਬਣਾਈ ਰੱਖਣ, ਹਉਮੈ ਨੂੰ ਪੱਠੇ ਪਵਾਉਣ ਅਤੇ ਆਪਣਾ ਹਲਵਾ-ਮੰਡਾ ਚਲਾਈ ਰੱਖਣ ਵਾਸਤੇ ਇਹ ਵਰਗ ਕਿਸੇ ਸੜ੍ਹਕ 'ਤੇ ਤੁਰਦੇ ਜਮੂਰੇ ਵਾਂਗ ਹਵਾ ਵਿੱਚ ਕਰਤਬ ਦਿਖਾਉਣ ਵਾਸਤੇ ਬੇਲੋੜੇ ਅਤੇ ਬੇ-ਸਿਰ-ਪੈਰ ਦੇ ਉਹ ਮਸਲੇ ਉਛਾਲਦਾ ਰਹਿੰਦਾ ਹੈ ਜੋ ਨਾ ਤਾਂ ਕਦੇ ਵੀ ਹੱਲ ਹੋ ਸਕਣ ਤੇ ਨਾ ਹੀ ਹੱਲ ਹੋ ਕੇ ਆਮ ਜ਼ਿੰਦਗੀ ਨੂੰ ਰੌਸ਼ਨ ਕਰਨ ਵਿੱਚ ਕੋਈ ਬਣਦਾ ਯੋਗਦਾਨ ਦੇ ਸਕਣ ਦੇ ਕਾਬਿਲ ਹੋਣ, ਪਰ ਸਦਾ ਵਾਸਤੇ ਆਪਣਾ ਵਜੂਦ ਕਾਇਮ ਰੱਖ ਕੇ ਇਸ ਅਖੌਤੀ ਜਮਾਤ ਦੀ ਬੌਧਿਕ-ਜੁਗਾਲੀ ਅਤੇ ਚੁੰਝ-ਚਰਚਾ ਦੀ ਖਾਰਸ਼ ਦਾ ਚਿਰਾਗ ਹਮੇਸ਼ਾ ਲਈ ਜਗਾਈ ਰੱਖ ਸਕਣ ਦੇ ਪੂਰਨ ਤੌਰ ਸਮਰੱਥ ਹੋਣ | #ਕੰਵਲ

by अहं सत्य



Join at

Facebook

No comments:

Post a Comment