Friday, October 16, 2015

Kanwal Speaks - October 16, 2015 at 09:01PM

#ਸੱਪ_ਦੇ_ਮੂੰਹ_ਵਿੱਚ_ਕੋਹੜ_ਕਿਰਲੀ ਜੇ ਮੁਕੱਦਮੇ ਝੂਠੇ ਸੀ ਤਾਂ ਪਾੲੇ ਕਿੳੁਂ ? ਭਾਰਤੀ ਦੰਡ ਸੰਹਿਤਾ ਦੀਅਾਂ ਧਾਰਾਵਾਂ ਮੁਤਾਬਿਕ ਕਿਸੇ ਖਿਲਾਫ਼ ਝੂਠਾ ਮੁਕੱਦਮਾ ਪਾਣਾ ਕਾਨੂੰਨਨ ਅਪਰਾਧ ਹੈ ਜਿਸ ਲੲੀ ਮਾਮਲਾ ਦਰਜ ਕਰਕੇ ਅਦਾਲਤੀ ਕਾਰਵਾੲੀ ਕਰਨ ਦਾ ਪ੍ਰਾਵਧਾਨ ਹੈ, ਜੋ ਕਿ ਕਾਨੂੰਨ ਮੁਤਾਬਕ ਸੰਬਧਿਤ ਪੁਲਿਸ ਅਫ਼ਸਰਾਂ ਦੇ ਨਾਲ-ਨਾਲ ਜ਼ੁੰਮੇਵਾਰ ਜ਼ਿਲ੍ਹਾ ਅਤੇ ਰਾਜ ਦੇ ਪ੍ਰਸ਼ਾਸ਼ਨ ੳੁੱਤੇ ਕਰਨੀ ਬਣਦੀ ਹੈ ... ਜੇ ਮਕੱਦਮੇ ਸੱਚੇ ਸੀ ਤਾਂ ਵਾਪਿਸ ਕਿੳੁਂ ? ਸੀ.ਅਾਰ.ਪੀ.ਸੀ. ਦੀਅਾਂ ਧਾਰਾਵਾਂ ਮੁਤਾਬਿਕ ਅੈਫ਼.ਅਾੲੀ.ਅਾਰ. ਰਾਹੀਂ ਦਰਜ ਕੀਤਾ ਹੋੲਿਅਾ ਮੁਕੱਦਮਾ ਕੇਵਲ ਸਬੰਧਿਤ ਜੱਜ ਦੇ ਹੁਕਮਾਂ ਨਾਲ ਹੀ ਖਤਮ ਜਾਂ ਹਾੲੀਕੋਰਟ ਦੀ ਮਨਜ਼ੂਰੀ ਨਾਲ ਹੀ ਖਾਰਜ ਕੀਤਾ ਜਾ ਸਕਦਾ ਅਤੇ ੲਿਹ ਕੇਵਲ ਨਿਅਾਂਪਾਲਿਕਾ ਦਾ ਅਧਿਕਾਰ-ਖੇਤਰ ਹੈ, ਸੋ ਕਾਰਜਪਾਲਿਕਾ ਦਾ ਕੋੲੀ ਵੀ ਅੰਗ ਜਾਂਚ-ੲੇਜੰਸੀ ਨੂੰ ਕੋੲੀ ਮੁਕੱਦਮਾ ਵਾਪਿਸ ਲੈਣ ਦਾ ਅਾਦੇਸ਼ ਨਹੀਂ ਦੇ ਸਕਦਾ, ਬਲਕਿ ਅਜਿਹਾ ਕਰਨਾ ਨਿਅਾੲਿਕ ਅਤੇ ਜਾਂਚ ਪਰਕਿਰਿਅਾ ਨਾਲ ਛੇੜਛਾੜ ਕਰਨ ਦਾ ਅਪਰਾਧ ਹੈ ਅਤੇ ਨਾਲ ਹੀ ਨਾਲ ਕੋਰਟ ਦੀ ਅਵਮਾਨਣਾ ਵੀ ਹੈ ਜਿਸ ੳੁੱਪਰ ਮਾਮਲਾ ਦਰਜ ਕਰ ਕੇ ਕਾਰਵਾੲੀ ਕਰਨੀ ਬਣਦੀ ਹੈ ... #ਕੰਵਲ
by अहं सत्य

Join at
Facebook

No comments:

Post a Comment