ਮਿੰਨ੍ਹੀ ਕਹਾਣੀ - ਟਰੰਪ ਅਾ ਰਿਹਾ ੳੂ - ਪ੍ਰੋ. ਕਵਲਦੀਪ ਸਿੰਘ ਕੰਵਲ "ਬਾਹਲੀ ਓ ਮਾੜ੍ਹੀ ਖ਼ਬਰ ਅਾੲੀ ਅਾ ਦੀਪਿਅਾ, ਅਮਰੀਕਾ ਤੋਂ, ਸਵੇਰੇ-ਸਵੇਰੇ !" "ਕਿੳੁਂ ! ਕੀ ਹੋ ਗਿਅਾ ਜੱਸਿਅਾ?" "ਸੁਣਿਅਾ ੳੁੱਥੇ ਕੱਟੜਵਾਦੀ ਟਰੰਪ ਅਾ ਰਿਹਾ ੳੂ, ਅਗਲੇ ਰਸ਼ਟਰਪਤੀ ਵਜੋਂ ! ਭਾਰੀ ਵਿਰੋਧ ਦੇ ਬਾਵਜੂਦ ਵੀ ੳੁਹ ਮੁੱਖ ਵਿਰੋਧੀ ਦਲ ਦੇ ੳੁਮੀਦਵਾਰ ਵਜੋਂ ੳੁਭਰ ਅਾੲਿਅਾ ਵੇ..." "ਅੈ ਤਾਂ ਬਾਹਲੀ ਓ ਚੰਗੀ ਖ਼ਬਰ ਸੁਣਾੲੀ ਤੂੰ, ਜੱਸਿਅਾ! ਸੱਚੀਂਓ, ਰੂਹ ਖੁਸ਼ ਕਰ ਤੀ !" "ਓੲੇ ਦੀਪਿਅਾ, ਦਿਮਾਗ ਤਾਂ ਨੀਂ ਫਿਰ ਗਿਅਾ ੲੀ ਤੇਰਾ ? ਜਾਂ ਤੇਰੀ ਰਾਤ ਦੀ ਖਾਧੀ ਪੀਤੀ ਨੀਂ ੳੁੱਤਰੀ ੳੂ ਕੋੲੀ, ਹਾਲੇ ਤਾਂੲੀ ?" "ਭਲਿਅਾ, ੲੇਡੀ ਕੀ ਅਾਖ਼ਰ ਅਾਗੀ ੳੂ ਤੈਨੂੰ ਜੋ ੲਿੰਨਾ ਤੱਤਾ ਪਿਅਾ ਹੋ ਗਿਅੈਂ ਯੱਕੇ ਦਮ ?" "ਤੂੰ ਤੱਤੇ ਦੀ ਗੱਲ ਕਰਦੈਂ ? ਓੲੇ, ਜਿਹੜੇ ਨਿਖਸਮੇ ਦੀ ਤੈਨੂੰ ਖੁਸ਼ੀ ਪੲੀ ਚੜ੍ਹੀ ੳੂ, ਤੈਨੂੰ ਪਤਾ ਵੀ ੳੂ ਕਿ ੳੁਹ ਤੇਰੀ ਕੁਲੱਗਦੀ ਦਾ ਜਾੲਿਅਾ ਕਿੱਡੀ ਖ਼ਤਰਨਾਕ ਸ਼ੈਅ ਵੇ ? ਨਸਲਵਾਦੀ ਸੱਜੇਪੱਖੀ ੳੂ, ਜੋ ਘੱਟਗਿਣਤੀਅਾਂ ਤੇ ਹੋਰਨਾਂ ਕੌਮੀਅਤਾਂ ਪ੍ਰਤੀ ਨਾ ਕੇਵਲ ਮਾੜ੍ਹੀ ਭਾਵਨਾ ਰੱਖਦਾ ਵੇ ਬਲਕਿ ਓਸਦਾ ਸਪਸ਼ਟ ਪ੍ਰਗਟਾਵਾ ਵੀ ਕਰ ਚੁਕਿਅਾ ਵੇ ! ੲੇਸ ਦੇ ਬਿਨਾਂ ੳੁਹ ਪੂੰਜੀਪਤੀਅਾਂ ਦੇ ਹੱਕੀ ਅਤੇ ਗਰੀਬ-ਮਾਹਤੜ ਤਬਕੇ ਦੇ ਵਿਰੋਧੀ ਅਤੇ ਜਮਹੂਰੀ ਤੇ ਮਨੁੱਖੀ ਹਕੂਕਾਂ 'ਤੇ ਨਾਜਾੲਿਜ਼ ਪਾਬੰਦੀਅਾਂ ਲਗਾੳੁਣ ਵਾਲੀਅਾਂ ਨੀਤਿਅਾਂ ਲਿਅਾੳੁਣ ਦਾ ਵੀ ਸਾਫ਼ ਸੰਕੇਤ ਦੇ ਚੁਕਾ ਵੇ ! ਨਾਲ ਹੀ ਨਾਲ, ੳੁਹ ਸੰਸਾਰ ਪੱਧਰ 'ਤੇ ਵੀ ਫ਼ਿਰਕਾਪ੍ਰਸਤ, ਮਾਰੂ ਵੰਡੀਅਾਂ ਪਾੳੁਣ ਅਤੇ ਨਫ਼ਰਤ ਤੇ ਜੰਗਾਂ ਦੀ ਕਾਰਜਪ੍ਰਣਾਲੀ ਅਪਣਾ ਮਨੁੱਖਤਾ ਦੇ ਘਾਣ ਦੇ ਸਿੱਧੇ ੲਿਸ਼ਾਰੇ ਦਿੰਦਾ ਅਾ ਰਿਹਾ ਵੇ !" "ਯਾਰਾ, ੲਿਸੇ ਲੲੀ ਤਾਂ ਕਹਿੰਨਾ ਪਿਅਾ ਵਾਂ ਕਿ ਬੜੀ ਚੰਗੀ ਖ਼ਬਰ ਸੁਣਾੲੀ ੳੂ ?" "ਕੀ ਮਤਲਬ ??" "ਮਤਲਬ ੲਿਹ ਕਿ ਦੂੲੇ ਦੇ ਘਰ ਲੱਗੀ ਨੂੰ ਦੇਖ ਸਾਰੇ ਬੈਸੰਤਰ ਜਾਣ ੲੀ ਖੁਸ਼ ਹੰਦੇ ਅੈ । ਅਾਹ ਪਿੱਛਲੇ ਦੁਹਾਂ ਸਾਲਾਂ ਤੋਂ ਅਸੀਂ ਭਾਰਤ ਵਿੱਚ ੲਿਹੋ ਸਾਰਾ ਕੱਟੜਵਾਦੀ ਘਾਣ ੲੀ ਹੰਢਾ ਰਹੇ ਅਾਂ ਤੇ ਕੂਕ ਪੁਕਾਰ ਪੲੇ ਕਰਨੇ ਅਾਂ ਪਰ 'ਮਰੀਕਾ ਸਮੇਤ ਸਾਰੀ ਦੁਨੀਅਾ ਲੰਮੀ ਤਾਣ ਕੇ ਅਾਪਣੀ ਮਸਤੀ ਵਿੱਚ ਸੁੱਤੀ ਰਹੀ ੳੂ । ਹੁਣ ਗੱਲ ੲਿਹਨਾਂ ਦੇ ਅਾਪਣੇ ਘਰੀਂ ਅਾ ਅੱਪੜੀ ੳੂ, ਸੋ ਹੁਣ ੲੀ ੲਿਹਨਾਂ ਨੂੰ ੲੇਸ ਜ਼ਹਰੀਲੇ ਡੰਗ ਦੀ ਟੀਸ ਦਾ ਸਹੀ ਅੰਦਾਜ਼ਾ ਹੋੳੂ ..." #ਕੰਵਲ
by अहं सत्य
Join at
Facebook
No comments:
Post a Comment