ਬੋਲਣ ਦੀ ਅਤੇ ਅਕੀਦੇ ਦੀ ਸੁਤੰਤਰਤਾ ਦੇ ਸਿਧਾਂਤ ਨੂੰ ਪ੍ਰਣਾਏ ਅਤੇ ਮਨੁੱਖੀ ਅਧਿਕਾਰ ਸੰਪੰਨ ਕਿਸੇ ਵੀ ਸਮਾਜ ਵਿੱਚ ਹਰ ਵਿਅਕਤੀ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਹੱਕ ਹੈ, ੳੁਹਨਾਂ ਦਾ ਸ਼ਾਂਤਮਈ ਪ੍ਰਸਾਰ ਕਰਨ ਦਾ ਵੀ ਹੱਕ ਹੈ, ਅਤੇ ਜਿਸ ਨਾਲ ਨਾ ਇੱਛਾ ਹੋਵੇ ਗੱਲਬਾਤ ਜਾਂ ਵਿਚਾਰ ਨਾ ਕਰਨ ਦਾ ਅਤੇ ਆਪਣੀ ਨਿੱਜਤਾ ਵਿੱਚ ਖਲਲ ਪਾੳੁਣ ਤੋਂ ਰੋਕਣ ਲੲੀ ਕਾਨੂੰਨੀ ਹੀਲੇ ਵਰਤਨ ਦਾ ਵੀ; ਸੋ, ਜੇ ਤੁਹਾਨੂੰ ਕਿਸੇ ਬੰਦੇ ਦੇ ਵੀਚਾਰ ਨਹੀਂ ਪਸੰਦ ਤਾਂ ਨਾ ਉਸਨੂੰ ਸੁਣੋ ਤੇ ਨਾ ਹੀ ਉਸਦੇ ਨੇੜੇ ਜਾਓ, ਆਪਣੇ ਹੱਕ ਵਜੋਂ ਵਿਰੋਧ ਵੀ ਕਰਨਾ ਹੈ ਤਾਂ ਦੂਸਰੇ ਦੇ ਨਿਜੀ ਦਾਇਰੇ ਤੋਂ ਬਾਹਰ ਅਤੇ ਦੂਰ ਸਿਰਫ਼ ਆਪਣੀ ਹਦੂਦ ਦੇ ਅੰਦਰ ਰਹਿ ਕੇ ਹੀ ਜਾੲਿਜ਼ ਹੈ; ਪਰ ਜੇਕਰ ਤੁਸੀਂ ਆਪ ਹਮਲਾਵਰ ਹੋ ਕੇ ਕਿਸੇ ਦੇ ਅਧਿਕਾਰਾਂ ਨੂੰ ਦਬਾਉਣ ਅਤੇ ਕੁਚਲਣ ਜਾਵੋਗੇ ਤਾਂ ਅਗਲੇ ਦਾ ਤੁਹਾਡਾ ਪ੍ਰਤਿਕਾਰ ਕਰਨ ਅਤੇ ਤੁਹਾਨੂੰ ਹਰ ਹੀਲੇ ਰੋਕਣ ਦਾ ਹੱਕ ਸਭ ਤੋਂ ੳੁੱਪਰ ਹੈ । #ਕੰਵਲ
by अहं सत्य
Join at
Facebook
No comments:
Post a Comment