ਅੱਜ ਪੰਜਾਬ ਦੇ ੲਿੱਕ ਸਿਰੇ ਤੋਂ ਦੂੲੇ ਸਿਰੇ ਤੱਕ ਦਾ ਸਫ਼ਰ ਕਰ ਅਾਪਣੇ ਅੱਖੀਂ ਵੇਖ ਜਾਣਿਅਾ ਕਿ ਸਿੱਖ ਕੌਮ ਦੀ ਸਮੁੱਚੀ ਮੰਦਹਾਲੀ ਅਤੇ ਅਾਪਣੇ ਕੌਮੀ ਟੀਚਿਅਾਂ ਤੋਂ ਵਾਰ-ਵਾਰ ਖੁੰਝਣ ਦਾ ੲਿੱਕੋ-ੲਿੱਕ ਕਾਰਨ ਸਾਰੇ ਦੇ ਸਾਰੇ ਕੌਮੀ ਜ਼ੋਰ ਤੇ ਸਿਰਮਾੲੇ ਦਾ ਕਿਸੇ ਵੀ ਲੰਮੇਰੇ ਭਵਿੱਖ ਨੂੰ ਪਹਿਲਾਂ ਹੀ ਵੇਲਾ-ਵਕਤ ਰਹਿੰਦਿਅਾਂ ਵਿਚਾਰ ਕੇ ੳੁਲੀਕੇ ਗੲੇ ੳੁਸਾਰੂ ਕਾਰਜ, ਕੋੲੀ ਬਹੁੳੁਦੇਸ਼ੀ ਕੌਮੀ ਸਰੋਤ ਸਿਰਜਣਾ ਜਾਂ ੳੁਚੇਰੇ ਅਾਸ਼ੇ ਦੀ ਪੂਰਤੀ ਦੇ ਕੋੲੀ ੳੁੱਦਮ ਵਿੱਚ ਨਾ ਲੱਗ ਕੇ ਬਲਕਿ ਸਿਰਫ਼ ਤੇ ਸਿਰਫ਼ ਅੰਧਸ਼ਰਧਾ, ਘਰ ਫ਼ੂਕ ਕੇ ਕੀਤੇ ਜਾਂਦੇ ਲੋਕ-ਵਿਖਾਵੇ ਅਤੇ ਰੱਜਿਅਾਂ ਨੂੰ ਹੀ ਫੜ੍ਹ-ਫੜ੍ਹ ਧਰੂਹ ਕੇ ਜਬਰਦਸਤੀ ਰਜਾੳੁਣ ਦੇ ਵਿਅਰਥ ਅਡੰਬਰ ਵਿੱਚ ਅਜਾਂੲੀਂ ਖਚਿਤ ਹੋ ਜਾਣਾ ਹੈ । #ਕੰਵਲ
by अहं सत्य
Join at
Facebook
No comments:
Post a Comment