ਧਮਕੀਅਾਂ ਮੈਂ ਵੀ ਬਥੇਰੀਅਾਂ ਸੁਣ ਚੁਕਾਂ ਹਾਂ, ਤੇ ੳੁਹ ਵੀ ਕਿਤੇ ੲਿੱਥੇ-ੳੁੱਥੇ ਨਹੀਂ ਬਲਕਿ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਦਫ਼ਤਰ ਵਿੱਚ, ਜੋ ਕਹਿਣ ਨੂੰ ਤਾਂ ਅਾਪਣੇ ਅਾਪ ਵਿੱਚ ਅਦਾਲਤ ਦਾ ਦਰਜਾ ਰੱਖਦਾ ਹੈ; ਓਸ ਥਾਂ 'ਤੇ ਜਿੱਥੇ ੲਿੱਕ ਪਾਸੇ ਪੰਥਕ ਸਰਕਾਰ ਦੇ ਕਬਜ਼ੇ ਵਾਲੀ ਸ਼੍ਰੋਮਣੀ ਗੁਰਦੁਅਾਰਾ ਪ੍ਰਬੰਧਕ ਕਮੇਟੀ ਦਾ ਪ੍ਰਤਿਨਿਧ ਬਿਨਾਂ ਕੋੲੀ ਸੰਕੋਚ ਕੀਤਿਅਾਂ ਮੈਨੂੰ ਕਿੰਨੇ ਹੀ ਨਕਲੀ ਮੁਕੱਦਮਿਅਾਂ ਵਿੱਚ ਫਸਾ ਸਕਣ ਦੀ ਅਾਪਣੀ ਤਾਕਤ ਬਾਰੇ ਜਾਣਕਾਰੀ ਦਿੰਦਾ ਹੈ ੳੁੱਥੇ ਹੀ ਪੂਰੇ ਰਾਜ ਦੇ ਨਾਗਰਿਕਾਂ ਦੀ ਸੁਰੱਖਿਅਾ ਦੇ ਜ਼ਿੰਮੇਵਾਰ ਪੰਜਾਬ ਪੁਲਿਸ ਦੇ ਡੀ.ਜੀ.ਪੀ. ਦੇ ਦਫ਼ਤਰ ਦਾ ਪ੍ਰਤੀਨਿਧ ਨਕਲੀ ਮੁਕਾਬਲਿਅਾਂ ਵਿੱਚ ਅਾਪਣੇ ਵਿਭਾਗ ਦੀ ਮੁਹਾਰਤ ਦਾ ਡਰ ਦਿਖਾੳੁਣ ਦੀ ਕੋਸ਼ਿਸ਼ ਕਰਨ ਲੱਗਿਅਾਂ ਰਤਾ ਵੀ ਪਰਹੇਜ਼ ਨਹੀਂ ਕਰਦਾ ... #ਕੰਵਲ
by अहं सत्य
Join at
Facebook
No comments:
Post a Comment