ਸੁੱਖਾ ਕਹਿਲਵਾਂ, ਦਵਿੰਦਰ ਬੰਬੀਹਾ ਤੇ ਹੋਰ ਅਜਿਹੇ ਕਿੰਨੇ ਕੱਚ-ੳੁਮਰੇ ਗੈਂਗਸਟਰ, ਜੋ ਹਥਿਅਾਰਾਂ, ਵਾਰਦਾਤਾਂ, ਲੁੱਟਾਂ-ਖੋਹਾਂ, ਕਤਲ਼ਾਂ ਤੇ ਸ਼ੋਸ਼ਲ ਮੀਡੀਅਾ ਦੁਅਾਲੇ ਘੁੰਮਦੇ ੲਿਸ ਸਨਸਨੀਖੇਜ਼, ਖਿੱਚਪਾੳੁ ਤੇ ਅਪਰਾਧਿਕ ਦਲਦਲ ਵਿੱਚ ਬਿਨਾਂ ਕੁਝ ਖੱਟੇ ਹੀ ਜਿੰਦਗੀਅਾਂ ਗਵਾ ਰਹੇ ਹਨ, ਰੌਜ਼ਾਨਾ, ੲੇਸ ਲੁੱਟੇ-ਪੱਟੇ ਤੇ ਅਧਮੋੲੇ ਪੰਜਾਬ ਦੀ ਧਰਤੀ 'ਤੇ, ੳੁਹਨਾਂ ਦਾ ਸੱਚ ਪੰਜਾਬ ਦੀ ਅਜੌਕੀ ਜੁਅਾਨੀ ਦਾ ੳੁਹ ਦੁਖਾਂਤ ਬਿਅਾਨ ਕਰ ਰਿਹਾ ਹੈ ਜਿਸਦਾ ਹੱਲ ਸੱਤਾਧਾਰੀਅਾਂ ਅਤੇ ਸਿਰਫ਼ ਸੱਤਾ ਹੜੱਪ ਲੈਣ ਲੲੀ ਹਲਕਾੲੇ ਫਿਰ ਰਹੇ ਨਿੱਤ ਨਵੇਂ ੳੁਪਜਦੇ ਕ੍ਰਾਂਤੀਕਾਰੀਅਾਂ, ਮੰਚੀਅਾਂ ਤੇ ਫਰੰਟੀਅਾਂ ਸਮੇਤ ਕਿਸੇ ਕੋਲ ਵੀ ਨਹੀਂ; ੲਿੱਥੇ ਤਾਂ ਬੱਸ ਲਾਸ਼ਾਂ ਦੇ ਢੇਰਾਂ 'ਤੇ ਭ੍ਰਸ਼ਟ-ਤੰਤਰ ਦੇ ਪਾਵ੍ਹੇ ਗੱਡ ਕੇ ਲ਼ਹੂ ਗੜੁੱਚ ਗੱਦੀ ੳੁੱਤੇ ਬਹਿ ਜਿੳੁਂਦੇ ਮੁਰਦਿਅਾਂ ਦੀ ਵਿਸ਼ਾਲ ਭੀੜ੍ਹ ੳੁੱਤੇ ਰਾਜ ਕਰਨਾ ਹੀ ਅਾਖ਼ਰੀ ਟੀਚਾ ਬੱਚ ਗਿਅਾ ਹੈ ... #ਕੰਵਲ
by अहं सत्य
Join at
Facebook
No comments:
Post a Comment