ਵੈਸੇ ੲੇਮਨਾਬਾਦ ਦੀ ਜੰਗ ਦੇ ਗੈਰ-ਫ਼ੌਜੀ ਕੈਦੀ ਵਜੋਂ ਬਾਬਾ ਗੁਰੂ ਨਾਨਕ ਵੀ ਬਾਬਰ ਦੀ ਜੇਲ੍ਹ ਵਿੱਚ ਰਹੇ ਸੀ, ਚੱਕੀ 'ਤੇ ਪੀਸਣ ਵੀ ਪੀਸੇ, ਫਿਰ ਅਾਪਣੇ ੳੁਪਦੇਸ਼ ਨਾਲ ਪਹਿਲਾਂ ਬਾਬਰ ਦੇ ਅਹਿਲਕਾਰਾਂ ਤੇ ਫੇਰ ਖ਼ੁਦ ਬਾਬਰ ਨੂੰ ਵੀ ੲਿਸ ਤਰ੍ਹਾਂ ਪ੍ਰਭਾਵਿਤ ਕੀਤਾ ਕਿ ੳੁਹ ੳੁਹਨਾਂ ਨੂੰ ੲਿਲਾਹੀ ਫ਼ਕੀਰ ਜਾਣ ਕੇ ਰਿਹਾ ਕਰਨ ਨੂੰ ਤਿਅਾਰ ਹੋ ਗਿਅਾ, ਪਰ ਬਾਬੇ ਨੇ ਬਿਨਾ ਨਿਰਦੋਸ਼ ਸ਼ਹਿਰੀਅਾਂ ਦੇ ਰਿਹਾ ਹੋਣਾ ਨਾ ਮੰਨਿਅਾ ਤੇ ਅੰਤ ਬਾਬਰ ਨੇ ਬਾਬਾ ਗੁਰੂ ਨਾਨਕ ਨੂੰ ਅਨੇਕਾਂ ਬੇਦੋਸ਼ੇ ਲੋਕਾਂ ਸਹਿਤ ਰਿਹਾ ਕੀਤਾ; ਫੇਰ ਸਿੱਖਾਂ ਦਾ ਜੇ ਕੋੲੀ ਬੰਦੀ-ਛੋੜ ਦਿਵਸ ਹੈ ਤਾਂ ੲੇਸ ਦਿਨ ਕਿੳੁਂ ਨਹੀਂ ਅਤੇ ਕਿੳੁਂ ਦਿਵਾਲੀ ਨਾਲ ਚੋਰ-ਮੋਰੀ ਰਾਂਹੀਂ ਸੰਬੰਧ ਜੋੜੀ ਰੱਖ ਕੇ ਸਿੱਖਾਂ ੳੁੱਤੇ ਬਾਬੇ ਨਾਨਕ ਦੇ ਬਚਪਨ ਵਿੱਚ ਹੀ ਜਨੇੳੂ-ਸੰਸਕਾਰ ਤੋਂ ਮਨ੍ਹਾ ਕਰਨ ਤੋਂ ਰੱਦ ਕੀਤੀ ਜਾ ਚੁਕੀ ਬ੍ਰਾਹਮਣਵਾਦੀ ਵਿਵਸਥਾ ਦਾ ਜੂਲ੍ਹਾ ਕਾੲਿਮ ਰੱਖਿਅਾ ਜਾ ਰਿਹਾ ਹੈ? #ਕੰਵਲ
by अहं सत्य
Join at
Facebook
No comments:
Post a Comment