(ਰਾਜ ਸੱਤਾ ਦੀਅਾਂ ਸ੍ਰੇਸ਼ਠ ਪਦਵੀਅਾਂ ਪ੍ਰਾਪਤ ਕਰਨ ਵਾਲੇ ਸਾਰੇੇ ਸਿਰਮੌਰਾਂ, ਧਨ ਦੇ ਢੇਰਾਂ ਦੇ ਮਾਲਕ ਤਮਾਮ ਕੁਬੇਰਾਂ, ਧਰਮ ਮਜ਼ਹਬਾਂ ਦੇ ਸਥਾਪਿਤ ਪਵਿੱਤਰੋਂ-ਪਵਿੱਤਰ ਸਭਨਾਂ ਚੌਧਰੀਅਾਂ ਅਤੇ ਮਹਿਜ਼ ਖਾਸ ਜਾਤੀ ਵਿੱਚ ਜਨਮ ਲੈਣ ਕਾਰਣ ਹੀ ਕਿਸੇ ੳੁੱਚਤਾ ਦੇ ਧਾਰਨੀ ਸਮਝੇ ਜਾਂਦੇ) ਸਮੂੰਹ ਵੱਡਿਅਾਂ ਦੇ ਸਾਥ ਨੂੰ ਨਕਾਰ ਕੇ ਨੀਚਾਂ ਅੰਦਰਲੀ ਅਤਿ ਨੀਚੀ ਜ਼ਾਤ ਦੇ ਸੰਗ ਨੂੰ ਬਿਨਾਂ ਕਿਸੇ ਭੇਦਭਾਵ ਦੇ ਵਡਿਅਾੳੁਣ ਤੇ ਮਾਣਨ ਸਮੇਤ ਸਗਲ ਖ਼ਲਕਤ ਨੂੰ ੲਿੱਕੇ ਮੂਲ ਤੋਂ ੳੁਪਜਿਅਾ ਸਮਝਾ ਕੇ ਅਾਪਣੇ ਕਲਾਵੇਂ ਵਿੱਚ ਭਰਨ ਦਾ ਅਗੰਮੀ ਸੁਰੀਲਾ ਹੋਕਾ ਦੇਣ ਵਾਲੀ ਨਾਨਕ ਵਿਚਾਰਧਾਰਾ ਵਿੱਚ ਚੋਰ-ਮੋਰ੍ਹੀਅਾਂ ਰਾਂਹੀਂ ਵਾੜੇ ਗੲੇ ਵੰਡੀਅਾਂ ਅਤੇ ਨਫ਼ਰਤ ਦਾ ਜ਼ਹਿਰ ਘੋਲ੍ਹਣ ਵਾਲੇ ਲਕਬਾਂ ਪਤਿਤ, ਤਨਖ਼ਾਹੀਅਾ, ਅਨਮਤੀ, ਰੋਟੀ-ਬੇਟੀ ਦੀ ਸਾਂਝ ਤੋਂ ਬਾਹਰਾ ੲਿਤਿਅਾਦਿਕ ਲੲੀ ਕਿਵੇਂ ਕੋੲੀ ਥਾਂ ਹੋ ਸਕਦੀ ਹੈ ਭਲਾ; ਜ਼ਰਾ ਸੋਚੋ !! #ਕੰਵਲ
by अहं सत्य
Join at
Facebook
No comments:
Post a Comment