ਸਰੀਰਕ ਤੇ ਪਦਾਰਥਕ ਸੁੱਖ ਦੇ ਵਿੱਚ ਗ੍ਰਸਿਤ ਤੇ ਗਲਤਾਨ ਮਨੁੱਖ ਦੇ ਵਿੱਚ ਕਦੇ ਵੀ ਪਰਮਾਰਥ ਦੇ ਅਦੁੱਤੀ ਰੰਗ ਦੇ ਅਨੁਭਵ ਨੂੰ ਮਾਨਣ ਅਤੇ ਪ੍ਰਭੂ-ਪਤੀ ਦੀ ਪ੍ਰਾਪਤੀ ਦੇ ਸਦ-ਚਿੱਤ-ਅਨੰਦ ਨੂੰ ਆਤਮਸਾਥ ਕਰਨ ਦੀ ਇੱਛਾ ਜਾਂ ਤਾਂਘ ਉਤਪੰਨ ਨਹੀਂ ਹੁੰਦੀ, ਸੋ ਇਸ ਪ੍ਰਕਾਰ ਅਧਿਆਤਮਿਕ ਉੰਨਤੀ ਲਈ ਅਜਿਹਾ ਸਰੀਰਕ ਤੇ ਪਦਾਰਥਕ ਸੁੱਖ ਇੱਕ ਰੋਗ ਮਾਤਰ ਬਣ ਕੇ ਰਹਿ ਜਾਂਦਾ ਹੈ, ਜਦਕਿ ਅਜਿਹੀ ਸਥਿਤੀ ਤੋਂ ਵਿਪਰੀਤ ਦੁੱਖ ਦਾ ਸੇਕ ਵੱਡੇ ਤੋਂ ਵੱਡੇ ਵੇਮੁੱਖ ਨੂੰ ਕਰਤਾਰ ਦੀ ਯਾਦ ਵਿੱਚ ਜੋੜ ਦਿੰਦਾ ਹੈ, ਆਪਣੇ ਮਾਲਕ ਅੱਗੇ ਜੋਦੜੀ ਕਰਨ ਲਾ ਦਿੰਦਾ ਹੈ, ਏਸ ਲਈ ਅਜਿਹਾ ਦੁੱਖ ਮਨੁੱਖ ਨੂੰ ਅਸਲ ਵਿੱਚ ਸੁੱਖ ਰੂਪੀ ਰੋਗ ਦੇ ਕਾਰਨ ਭੁੱਲੇ ਸਦੀਵੀ-ਪ੍ਰੀਤਮ ਦੀ ਯਾਦ ਵਿੱਚ ਜੋੜ ਕੇ ਅਧਿਆਤਮ ਮਾਰਗ ਵਿੱਚ ਇੱਕ ਦਾਰੂ (ਦਵਾਈ) ਦਾ ਕੰਮ ਕਰਦਾ ਹੈ ... ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ ॥ (ਤਾਮਿ -> (ਇੱਥੇ) ਤਮੰਨਾ, ਇੱਛਾ, ਤਾਂਘ, ਲਲਕ)
by Kawaldeep Singh
Join at
Facebook
by Kawaldeep Singh
Join at
No comments:
Post a Comment