ਪੰਜਾਬੀਅਾਂ ਨੂੰ ਅਜੇ ਵੀ ਪਤਾ ਨਹੀਂ ਸਮਝ ਅਾੲੀ ਕਿ ਨਹੀਂ ਕਿ ਦਿੱਲੀ ਤਖ਼ਤ ਦਾ ਕੋੲੀ ਵੀ ਗੁਲ਼ਾਮ ਪੰਜਾਬ ਦੇ ਹਿੱਤਾਂ ਦੀ ਕਦੇ ਵੀ ਰਾਖੀ ਨਹੀਂ ਕਰ ਸਕਦਾ, ਤੁਹਾਡੇ ਮਸਲਿਅਾਂ ਦੀ ਨੁਮਾੲਿੰਦਗੀ ਕਰ ਕੇ ਹਿੰਦ ਦੇ ਹਿੱਤਾਂ ਦੇ ਵਿਰੁੱਧ ਖੜ੍ਹਾ ਨਹੀਂ ਹੋ ਸਕਦਾ ਅਤੇ ਪੰਜਾਬੀਅਾਂ ਦੇ ਜ਼ਖ਼ਮ, ਲਹੂ ਅਤੇ ਲਾਸ਼ਾਂ ਵੇਖ ਕੇ ਕਦੇ ਵੀ ੳੁਸਦਾ ਖ਼ੂਨ ੳੁਬਾਲਾ ਨਹੀਂ ਮਾਰ ਸਕਦਾ । ਪੰਜਾਬ ਦੀ ਸਾਝੀ ਕੌਮ ਦਾ ਅਾਪਣੇ ਹਕੂਕਾਂ, ਹਿੱਤਾਂ, ਅਜ਼ਾਦੀ ਅਤੇ ਅਣਖ ਦੀ ਰਾਖੀ ਲੲੀ ਹਿੰਦ ਦੇ ਨਾਲ ਲੰਮੇ ਟਕਰਾਅ ਦਾ ੲਿਤਿਹਾਸ ਹੈ; ਹਿੰਦ ਅਤੇ ਦਿੱਲੀ-ਤਖ਼ਤ ਦੇ ਸਿਪਾਹ-ਸਾਲਾਰ ਛਲੇਡੇ ਵਾਂਗ ਰੂਪ ਵਟਾ ਕੇ ਅੱਗੇ ਵੀ ਅਾੳੁਂਦੇ ਰਹੇ ਨੇ ਤਰ੍ਹਾਂ-ਤਰ੍ਹਾਂ ਦੇ ਸਬਜ਼ਬਾਗ ਵਿਖਾ ਕੇ ਸਾਂਝੀ ਪੰਜ-ਪਾਣੀਅਾਂ ਦੀ ਧਰਤ ਨੂੰ ਅਾਪਣਾ ਗੁਲਾਮ ਬਨਾੳੁਣ ਲੲੀ ਅਤੇ ਪੰਜਾਬ ਦੇ ਲੲੀ ਅਸਮਾਨ ਤੇ ਜ਼ਮੀਨ ੲਿਕੱਠੇ ਕਰਨ ਦੇ ਧੋਖੇ ਦੇ ਕੇ ੲਿਸ ਜ਼ਰਖੇਜ਼ ਭੋਂੲੇ ਨੂੰ ਸਿਰਫ਼ ਅਾਪਣੇ ਮੁਫ਼ਾਦਾਂ ਦੀ ਪੂਰਤੀ ਦਾ ੲਿੱਕ ਸਾਧਨ ਮਾਤਰ ਬਣਾੳੁਣ ਲੲੀ ਹਰ ਹੀਲਾ ਵਰਤਦੇ ਰਹੇ ਹਨ, ਅਤੇ ਹੁਣ ਵੀ ਤੁਹਾਡੇ ਰੰਗਾਂ ਦੀਅਾਂ ਨਕਲੀ-ਪੱਗਾਂ ਬੰਨ੍ਹੀ ਤੁਹਾਡੇ 'ਤੇ ਰਾਜ ਕਰਨ ਦੇ ਸੁਫ਼ਨੇ ਲੲੀ ਤੁਹਾਡੇ ਵਿੱਚ ਹੀ ਵਿਚਰ ਰਹੇ ਨੇ, ਲਾਸ਼ਾਂ ਨੋਚਣ ਲੲੀ ਤਿਅਾਰ ਬੈਠੀਅਾਂ ਗਿੱਧਾਂ ਵਾਂਗ; ਪਰ ਕਦੇ ਵੀ ਪਰਤੱਖ ਪਰਤਾਅ ਕੇ ਵੇਖ ਲੈਣਾ ਤੁਹਾਡੀਅਾਂ ਅੱਖਾਂ ਵਿੱਚੋਂ ਵਹਿੰਦੇ ਖ਼ੂਨ ਦੇ ਹੰਝੂਅਾਂ ੳੁੱਤੇ ਵੀ ੲਿਹਨਾਂ ਦੇ ਦੋਗਲੇ ਮੂੰਹਾਂ ਵਿੱਚੋਂ ਕਦੇ ਹਾਅ ਦਾ ਨਾਅਰਾ ਵੀ ਨਹੀਂ ਨਿਕਲੇਗਾ ! ਓ ਭਲਿਓ ਤੇ ਭੋਲਿਓ ਪੰਜਾਬੀਓ, ਵੇਲਾ ਸੰਭਾਲ ਲਿਓ ! ਦੇਖਿਓ ਅੈਂਵੇਂ ਦਿੱਲੀ ਦੇ ਗੁਲਾਮਾਂ ਤੋਂ ਵੀ ਮਾੜੇ ਢਾੲੀ-ਟੋਟਰੂ ਭੰਡਾਂ ਦੀ ਜਮਾਤ ਦੇ ਪੈਰਾਂ ਵਿੱਚ ਅਾਪਣੇ ਤਾਜ ਅਾਪਣੇ ਸਿਰ ਦੀਅਾਂ ਪੱਗਾਂ ਨਾ ਰੋਲ ਬੈਠਿਓ ਕਿਤੇ ... ਕਿੳੁਂਕਿ ਤੁਹਾਡਾ ੲਿਤਿਹਾਸ ਗਵਾਹ ਰਿਹੈ ਕਿ ਤੁਹਾਡੀਅਾਂ " ਫੌਜਾਂ ਜਿੱਤ ਕੇ ਅੰਤ ਨੂੰ ਹਾਰੀਅਾਂ ਨੇ" ! #ਕੰਵਲ
by अहं सत्य
Join at
Facebook
No comments:
Post a Comment