ਤੇਰੀ ਪਹੁੰਚ - ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ ਤੇਰੇ ਇੰਦਰੇ ਜੋ ਜਾਣਨ ਬੱਸ ਓੰਨੀ ਸਮਝ ਤੇਰੀ ਪਰ ਜੋ ਅਪਰ ਅਪਾਰ ਇਹਨਾਂ ਦੇ ਵੱਸ ਦਾ ਨਹੀਂ ਜੁੱਗੋ ਜੁਗਾਦਿ ਅਨਾਦਿ ਜਿਹਨੂੰ ਮਿਣ ਤੋਲਣ ਲੋਚੇਂ ਤੇ ਬੱਸ ਹੋਇਓਂ ਮੁਨਕਰ ਦਿੱਸਦਾ ਸੁਣਦਾ ਨਹੀਂ ਬੇਅੰਤ ਅਜੇ ਜੋ ਪਹੁੰਚ ਤੇਰੀ ਵਿੱਚ ਨਹੀਂ ਆਇਆ ਪਰ ਇਹ ਨਹੀਂ ਕਿ ਵਜੂਦ ਕੋਈ ਵੀ ਉਸਦਾ ਨਹੀਂ ਕੋਟਿ ਅਖੰਡ ਬ੍ਰਹਿਮੰਡ ਹੈ ਹਸਤੀ ਤਿਰੀ ਕਿਣਕਾ ਮੰਨੇ ਤੁਧ ਨ ਵੱਧਦਾ ਨਾ ਜਾਣੇ ਤੂੰ ਤੇ ਘੱਟਦਾ ਨਹੀਂ ਤੇਰੇ ਦਿਸਹੱਦੇ ਨਹੀਂ ਨੇ ਗਿਆਨ ਦੀਆਂ ਸਰਹੱਦਾਂ ਨਾ ਇਹ ਤੋਲੀਂ ਕੁਫ਼ਰ ਅਗਾਂਹ ਕੁੱਝ ਵੱਸਦਾ ਨਹੀਂ ਪਾ ਸੇਰ ਦੇ ਦਮ ਸਰਬੋਤਮ ਦਾ ਜਿ ਭਰਮ ਪਾਲੇਂ ਗੁੰਝਲਾਂ ਦਰ ਗੁੰਝਲਾਨ ਕੁੱਝ ਜਾ ਸੁਲਝਦਾ ਨਹੀਂ ਆਪਣੀ ਹਉਂ ਵਿੱਚ ਕੰਵਲ ਨਾ ਹੋ ਗਲ਼ਤਾਨ ਰਹੀਂ ਖਿਣਭੰਗੁਰ ਤੇਰੀ ਹੋਂਦ ਕੁੱਲ ਕਿਤੇ ਕੱਖ ਦਾ ਨਹੀਂ #ਕੰਵਲ
by अहं सत्य
Join at
Facebook
No comments:
Post a Comment