Wednesday, December 16, 2015

Kanwal Speaks - December 16, 2015 at 11:19PM

ਮੈਂ ਤੇ ਉਹ - ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ ਤੂੰ ਉਦਾਸ ਕਿਉਂ ਹੈ ? ਉਸਨੇ ਪੁੱਛਿਆ ! ਮੇਰੇ ਨਾਲ ਹੁੰਦਿਆਂ ਹੋਇਆਂ ਵੀ, ਤੂੰ ਉਦਾਸੀ ਸੰਗ ਸਾਥ ਨਿਭਾ ਰਿਹਾ ਹੈਂ ? ਮੇਰੀ ਸੋਚ ਟੁੱਟੀ ! ਹੈਂ ! ਤੂੰ ਕਦੋਂ ਤੋਂ ਇੱਥੇ ਹੈਂ ? ਮੈਂ ਪੁੱਛਿਆ | ਮੈਂ ਤਾਂ ਤੇਰੇ ਵਿਯੋਗ ਵਿੱਚ ਹੀ ਗ਼ਮ ਦੀ ਚਾਦਰ ਤਾਣੀ ਬੈਠਾ ਸੀ ! ਲੈ, ਹੋਰ ਕਿੱਥੇ ਸਾਂ ? ਮੈਂ ਤਾਂ ਆਦਿ-ਜੁਗਾਦਿ ਤੋਂ ਇੱਥੇ ਹੀ ਹਾਂ, ਮੁੱਢ ਤੋਂ ਤੇਰੇ ਨਾਲ ਹੀ ! ਤੇ ਫ਼ੇਰ ਅਸੀਂ ਦੋਵੇਂ ਇੱਕ ਦੂਜੇ ਦੇ ਆਗੋਸ਼ ਵਿੱਚ ਗੁੰਮ ਹੋ ਗਏ ... #ਕੰਵਲ
by अहं सत्य

Join at
Facebook

No comments:

Post a Comment