ਸਾਧ ਕਹਿੰਦੇ, ਨਾਮ ਜਪੋ, ਨਾਮ ਦਾ ਧਨ ਕਦੇ ਕਾਲਾ ਨਹੀਂ ਹੁੰਦਾ! ਸੱਤਵਚਨ ਬਾਬਿਓ, ੲੇਸੇ ਨਾਮ-ਧਨ ਦੇ ਵਪਾਰ ਨੇ ਹੀ ਤਾਂ ਤੁਹਾਡੇ ਗੋਲ ਢਿੱਡਾ ੳੁੱਪਰਲੇ ਸਾਰੇ ਲੀੜੇ ਜਮ੍ਹਿਓਂ ਚਿੱਟੇ ੲੀ ਕਾੲਿਮ ਰੱਖੇ ਹੋੲੇ ਨੇ, ੲਿੰਨੀ ਹਾਲ-ਦੁਹਾੲੀ ਦੇ ਬਾਵਜੂਦ ਵੀ; ੲਿੱਥੋਂ ਤੱਕ ਕਿ ਤੁਹਾਡੇ ਭੋਰੇ, ਚੜ੍ਹਾਵੇ ਦੇ ਢੇਰ, ਨਕਦੀ ਦੇ ਅੰਬਾਰ, ਨਾਜ਼ਾੲਿਜ਼ ਜੲਿਦਾਦਾਂ, ਧੱਕੇ ਨਾਲ ਕੀਤੇ ਜ਼ਮੀਨਾਂ ਦੇ ਕਬਜ਼ੇ, ਬੈਂਕਾਂ ਦੇ ਲਾਕਰ, ਗੈਰਕਾਨੂੰਨੀ ਧੰਦੇ, ਬਲਾਤਕਾਰ, ਕਤਲ਼ ਤੇ ਹੋਰ ਪਤਾ ਨਹੀਂ ਕੀ-ਕੀ, ਸਭ ਚਿੱਟੇ ਕਰ ਦਿੱਤੇ ... ਵਕਤ ਤਾਂ ਬੱਸ ਪਾਪੀ ਗ੍ਰਹਿਸਤੀ ਤੇ ਕਿਰਤੀ ਨੂੰ ਹੀ ਅੈ, ਜਿਹਦੀ ਹੱਢ ਭੰਨ੍ਹ ਕੇ ਮੁੜ੍ਹਕੋ-ਮੁੜ੍ਹਕਾ ਹੋ ਕੀਤੀ ਦਿਹਾੜੀ ਪੂਰੀ ਕਾਲੀ ਹੋ ਗੲੀ; ਬੱਸ ੳੁੰਨਾ ਕੁ ਹਿੱਸਾ ਛੱਡ ਕੇ ਜਿੰਨਾ ਤੁਸੀਂ ੳੁਸਨੂੰ ਵਰਗਲਾ ਕੇ ਅਾਪਣੇ ਨਾਮ-ਧਨ ਦੇ ੳੁਸੇ ਵਪਾਰ ਦੇ ਚਿੱਟੇ ਚੜ੍ਹਾਵੇ ਵਿੱਚ ਹਿੱਸਾ ਪਵਾ ਕੇ ਲੈ ਗੲੇ ... #ਕੰਵਲ
by अहं सत्य
Join at
Facebook
No comments:
Post a Comment