Saturday, December 24, 2016

Kanwal Speaks - December 24, 2016 at 06:54PM

ਅੱਜਕੱਲ੍ਹ ਦੇ ਸਰਕਾਰੀ ਸਕੂਲ ਦੇ ਮਾਸਟਰਾਂ ਨੂੰ ਪੱਕਾ ਗ੍ਰੇਡ ਵੀ ਚਾਹੀਦੈ, ਚਾਲ੍ਹੀ ਹਜ਼ਾਰਾਂ ਦੀ ਬੱਝਵੀਂ ਤਨਖ਼ਾਹ ਵੀ ਮੰਗਦੇ ਨੇ, ਬਾਕੀ ਹੋਰ ਪੱਕੀ ਨੌਕਰੀ ਦੇ ਸੁੱਖ ਵੱਖਰੇ, ਸੋ ਧਰਨੇ ਵੀ ਦੇਣਗੇ, ਅਾਪਣੀਅਾਂ ਜ਼ਿੰਮੇਵਾਰੀਅਾਂ ਤਾਕ 'ਤੇ ਰੱਖ ਕੇ ਰੈਲੀਅਾਂ ਵੀ ਕਰਨਗੇ, ਰਸਤੇ ਵੀ ਰੋਕਣਗੇ, ਪੁਤਲੇ ਵੀ ਸਾੜ੍ਹਨਗੇ, ਖੁਦਖੁਸ਼ੀਅਾਂ ਵੀ ਕਰ ਲੈਣਗੇ, ਤੇ ਰਿਸ਼ਵਤਾਂ, ਪਹੁੰਚ ਤੇ ਸਿਫ਼ਾਰਸ਼ਾਂ ਅਾਲੇ ਜੁਗਾੜ ਤਾਂ ਕਰਨਗੇ ੲੀ ਕਰਨਗੇ, ਨੌਕਰੀ ਲੱਗਣ, ਪੱਕੀ ਕਰਨ ਜਾਂ ਬਦਲੀ ਕਰਵਾੳੁਣ ਵਾਸਤੇ, ਤੇ ਅਜਿਹੇ ਵੇਲੇ ਨਾਲ ਦੇ ਸਾਥੀਅਾਂ ਦੇ ਮਰਗ ਵੇਲੇ ਵੀ ਪਹੁੰਚ ਜਾਣਗੇ ਮੰਤਰੀਅਾਂ ਦੇ ਤਲਵੇ ਚੱਟਣ ਨੂੰ, ਪਰ ਜੇ ਕੁੱਝ ਨਹੀਂ ਕਰਨਗੇ ਤਾਂ ਸ਼ਿੱਦਤ ਨਾਲ ਅਾਪਣਾ ਕੰਮ, ਬੱਚਿਅਾਂ ਨੂੰ ਪੜ੍ਹਾੲੀ ਦੇ ਨਾਲ ਕਦਰਾਂ ਅਧਾਰਿਤ ਸਿੱਖਿਅਾ ਦੇਣ ਵਿੱਚ ਅਾਪਣਾ ਯੋਗਦਾਨ ਪਾੳੁਣਾ ਅਤੇ ਨਵੀਂ ਪੀੜ੍ਹੀ ਦੇ ਕੱਚੇ ਮਨਾਂ ਨੂੰ ਕਿਰਤ, ਕਿਰਦਾਰ ਅਤੇ ਸਮਾਜ ਵਿੱਚ ੲਿੱਕ ਸੱਭਿਅਕ ਮਨੁੱਖ ਬਣਾੳੁਣ ਲੲੀ ਪੱਕੇ ਪੈਰੀਂ ਕਰਨ ਲੲੀ ਹੰਭਲਾ ਮਾਰਨਾ!! #ਕੰਵਲ
by अहं सत्य

Join at
Facebook

No comments:

Post a Comment