ਤਤਕਾਲੀਨ ਵਿਸ਼ਿਅਾਂ 'ਤੇ ਬਣਨ ਵਾਲੀਅਾਂ ਮੁੱਖਧਾਰਾ ਦੀਆਂ ਵਪਾਰਕ ਫਿਲਮਾਂ ਦੇ ਪਿੱਛੇ ਲੋਕ ਭਾਵਨਾਵਾਂ ਨੂੰ ਭੁੰਨਾ ਕੇ ਮੁਨਾਫ਼ਾ ਕਮਾੳੁਣ ਦੀ ਮਨਸ਼ਾ ਦੇ ੲਿਲਾਵਾ ਵੀ ੲਿੱਕ ਬੇਹੱਦ ਤਾਕਤਵਰ ਸੋਚ ਕੰਮ ਕਰਦੀ ਹੈ ਜਿਸਦਾ ੲਿੱਕ ਵੱਡਾ ੳੁਦੇਸ਼ ਅਜਿਹਿਅਾਂ ਵਿਸ਼ਿਅਾਂ ਸੰਬੰਧੀ ਹਰ ੳੁਸ ਜਾਣਕਾਰੀ ਨੂੰ ਜੋ ਕਿ ਸੱਤਾਤੰਤਰ ਜਾਂ ੳੁਸ ੳੁੱਪਰ ਕਾਬਜ਼ ਧਿਰਾਂ ਦੀ ਮਨਜ਼ੂਰੀ ਜਾਂ ਸਹਿਮਤੀ ਦੇ ਬਿਨਾਂ ਹੀ ਵੱਖ-ਵੱਖ ਸਰੋਤਾਂ ਰਾਹੀਂ ਜਨਤਕ ਹੋ ਸਾਧਾਰਨ ਜਨਾਂ ਦੀਅਾਂ ਚਰਚਾਵਾਂ ਦਾ ਹਿੱਸਾ ਬਣ ਕੇ ੳੁਹਨਾਂ ਦੇ ਤਖ਼ਤਾਂ ਦੇ ਪਾਵ੍ਹਿਅਾਂ ਨੂੰ ਕਿਸੇ ਵੀ ਤਰ੍ਹਾਂ ਕੰਬਾ ਸਕਣ ਦਾ ਦੱਮ ਰੱਖਦੀ ਹੋਵੇ ੳੁਸਨੂੰ ਅਾਮ ਮਨਾਂ ਤੋਂ ਪੂਰੀ ਤਰ੍ਹਾਂ ਹੂੰਝ ਕੇ ਸਿਰਫ਼ ਸਥਾਪਤੀ ਦੇ ਹਿੱਤਾਂ ਨੂੰ ਸਾਧਣ ਵਿੱਚ ਸਮਰੱਥ ਅਤੇ ੳੁਸਦੇ ਹੀ ਮਨਜ਼ੂਰਸ਼ੁਦਾ ਵਿਸ਼ੇਸ਼ ਖਾਂਚੇ ਵਿੱਚ ਢੁਕਵੇਂ ਬੈਠਣ ਵਾਲੇ ਵਿਚਾਰ ਨੂੰ ਬਹੁਤ ਹੀ ਜ਼ੋਰਦਾਰ ਢੰਗ ਅਤੇ ਮਾਧਿਅਮ ਰਾਹੀਂ ਅਾਮ ਜ਼ਿਹਨਾਂ ਵਿੱਚ ਪੂਰਨ ਤੌਰ 'ਤੇ ੲਿਸ ਤਰ੍ਹਾਂ ਘਰ ਕਰਵਾ ਦੇਣਾ ਹੈ ਤਾਂ ਕਿ ਸਥਾਪਤ ਸੱਤਾ ਦੀ ਹੋਂਦ ਨੂੰ ਕਿਸੇ ਵੀ ਵਿਰੋਧੀ ਸੋਚ ਜਾਂ ਵਿਚਾਰ ਦਾ ਖ਼ਤਰਾ ਨਾ ਰਵ੍ਹੇ । #ਕੰਵਲ
by अहं सत्य
Join at
Facebook
No comments:
Post a Comment