ਬੁੱਧ ਨੇ ਅਾਪਣੇ ਜਿੳੁਂਦੇ ਜੀਅ ਕੁਝ ਵੀ ਲਿੱਖ ਕੇ ਨਹੀਂ ਛੱਡਿਅਾ; ੳੁਹਨਾਂ ਦੇ "ਕਹੇ ਜਾਂਦੇ" ਵਿਚਾਰ ਸੀਨਾ-ਬਸੀਨਾ ਰਲੇਵੇਂ ਸਮੇਤ ਕੲੀ ਸਦੀਅਾਂ ਤੱਕ ਜ਼ੁਬਾਨੀ ਹੀ ਚਲਦੇ ਰਹਿਣ ਤੋਂ ਬਾਅਦ ੳੁਹਨਾਂ ਦੇ ਤੁਰ ਜਾਣ ਤੋਂ ਘੱਟੋ-ਘੱਟ ਕੋੲੀ ਚਾਰ-ਪੰਜ ਸੌ ਸਾਲ ਮਗਰੋਂ ਪਹਿਲੀ ਵਾਰ ਤ੍ਰਿਪਟਿਕਾਂ - ਵਿਨਯ ਪਟਿਕ, ਸੂਤਰ ਪਟਿਕ, ਤੇ ਅਭਿਧਰਮ ਪਟਿਕ - ਦੇ ਰਾਹੀਂ ਕਿਸੇ ਲਿਖਤੀ ਰੂਪ ਵਿੱਚ ਸਾਹਮਣੇ ਅਾੲੇ ਤੇ ੳੁਹਨੂੰ ਮੰਨਣ ਵਾਲੇ ਵੀ ਹੀਣ-ਯਾਨ (ਥੈਰਵਾਦੀ) ਬਣਾ ਕੇ ਅੱਗੋਂ ਤੰਤਰ-ਜੰਤਰ-ਮੰਤਰ ਅਤੇ ਹੋਰ ਸੌ ਤਰ੍ਹਾਂ ਦਾ ਬ੍ਰਾਹਮਣਵਾਦੀ ਮਿਥਿਹਾਸ ਤੇ ਕਰਮਕਾਂਡ ਜੋੜ੍ਹ ਹਜ਼ਾਰ ਸਾਲਾਂ ਵਿੱਚ ਅਨੇਕਾਂ ਵੱਖਰੀਅਾਂ ਵਿਚਾਰਧਾਰਾਵਾਂ ਦੇ ਕਿੰਨੇ ਹੀ ਮਿਲਗੋਭੇ ਗ੍ਰੰਥ ਰੱਚ ਮਹਾਂ-ਯਾਨ ਬਣਾ ਦਿੱਤਾ ਗਿਅਾ, ਤੇ ੳੁਹਤੋਂ ਅੱਗੇ ਹੋਰ ਹਜ਼ਾਰ ਗੁਣਾ ਰਲੇਵਾਂ ਹੁੰਦਾ ਗਿਅਾ ਤੇ ਤਿੱਬਤੀ, ਚੀਨੀ ਤੇ ਅੱਡ-ਅੱਡ ਪੂਰਬ ੲੇਸ਼ੀਅਾੲੀ ਤੇ ਜਾਪਾਨੀ ਬੌਧ ਸ਼ਾਖਾਵਾਂ ੳੁੱਪਜਦੀਅਾਂ ਗੲੀਅਾਂ ਜਿੱਥੇ ਬੁੱਧ ਦੇ ਸਿਰਫ਼ ਨਾਮ ਨੂੰ ਹੀ ਵਰਤ ਕੇ ਹਰ ਤਰ੍ਹਾਂ ਦਾ ਵੱਖਰਾ-ਵੱਖਰਾ ਸਮਾਨ ਤਿਅਾਰ ਕਰ ਕੇ ਵੇਚਿਅਾ ਗਿਅਾ; ਤੇ ਫੇਰ ਨਵ-ਪ੍ਰਗਟ ਹੋੲੇ ਅੱਜ ਦੇ ਅੰਬੇਦਕਰਵਾਦੀ ਬੌਧ ਜਿਹਨਾਂ ਦਾ ਮੂਲ ਬੌਧ ਦਰਸ਼ਨ ਨਾਲ ਕੋੲੀ ਲੈਣਾ ਦੇਣਾ ੲੀ ਨਹੀਂ ਬਲਕਿ ਸਿਰਫ਼ ਵਿਰੋਧ ਪ੍ਰਗਟ ਕਰਨ ਲੲੀ ਹੀ ਬੌਧ ਰੂਪ ਧਾਰ ਲਿਅਾ, ਕਿਸੇ ਕਿਸਮ ਦੇ ਫ਼ਲਸਫ਼ੇ ਨਾਲ ਕੋੲੀ ਸੰਬੰਧ ੲੀ ਨਹੀਂ ੳੁੱਕਾ ਵੀ ... #ਕੰਵਲ
by अहं सत्य
Join at
Facebook
No comments:
Post a Comment