ਘੰਟਾਘਰ ਵਾਲੇ ਪਾਸੇ ਪਰਕਰਮਾ ਦੇ ਬਾਹਰ ਗਲਿਅਾਰੇ ਵਿੱਚ ਜੁੱਤੇ ਪਾ ਕੇ ਮੈਂ ਵੀ ਫਿਰਿਅਾਂ ਤੇ ਹਰ ਬਾਹਰੋਂ ਅਾੳੁਣ ਵਾਲਾ ਯਾਤਰੂ ੳੁੱਥੇ ਜੁੱਤੇ ਪਹਿਨ ਕੇ ਹੀ ਤੁਰਦੈ, ਜੋੜੇਘਰ ਵਿੱਚ ਜਮ੍ਹਾਂ ਕਰਾੳੁਣ ਤੀਕ ... ਬਾਕੀ ੳੁੰਨ ਦੀ ਟੋਪੀ ਸਰਦੀਅਾਂ ਵਿੱਚ ਪਾੳੁਣੀ ਕਿਹੜੀ ਗੁਰਮਤਿ ਵਿੱਚ ਵਿਵਰਜਿਤ ਹੈ, ਮੈਂ ਤਾਂ ਘੱਟੋ-ਘੱਟ ਕੋੲੀ ਹਵਾਲਾ ਨਹੀਂ ਪੜਿਅਾ, ਨਾਲੇ ੳੁਹ ਵੀ ੲਿੱਕ ਗੈਰ ਸਿੱਖ ਲੲੀ; ਫੇਰ ੲਿੱਕ ਪਾਸੇ ੲਿਹ ਡੀਗਾਂ ਹਾਂਕਦੇ ਅੈ ਕਿ ਭੲੀ ਚਾਰ ਦਰਵਾਜ਼ੇ ਪ੍ਰਤੀਕ ਨੇ ਸਭ ਮਜ਼ਹਬਾਂ ਤੇ ਸਭਨਾਂ ਵਰਨਾਂ ਦੇ ਲੲੀ ਦਰ ਖੁੱਲ੍ਹਾ ਹੋਣ ਦਾ... ਅੈਂਓਂ ਡੰਡੇ-ਬੁਰਛਿਅਾਂ ਨਾਲ ਦੂੲਿਅਾਂ 'ਤੇ ਥੋਪੋਗੇ ਹੁਣ ਸਰਬ-ਸਾਂਝੀਵਾਲਤਾ? ਰਹੀ ਗੱਲ ਕੀਰਤਨ ਬੰਦ ਕਰਨ ਦੀ ਤਾਂ ਰਤਾ ਪਤਾ ਕਰ ਲਓ ਸਮ੍ਹਾਂ-ਸਾਰਨੀ ਦਾ ੳੁੱਥੇ ਦੀ, ਹਰ ਰੋਜ਼ ਚੌਂਕੀਅਾਂ ਵੇਲੇ ਕੀਰਤਨ ਬੰਦ ਹੁੰਦਾ ਹੈ, ੳੁੱਦਣ ਵੀ ਹੋੲਿਅਾ; ਹਾਂ, ਅਗਲੇ ਜਾਣ-ਬੁੱਝ ਕੇ ਓਸੇ ਵੇਲੇ ਅਾੲੇ ਹੋਣ ਜਦੋਂ ਕੀਰਤਨ ਬੰਦ ਹੁੰਦੈ ਤਾਂ ਕਿ ਸਰੋਪੇ-ਸਰੂਪੇ ਦੇਣ ਦੀ ਸੌਖ ਰਹੇ, ਤਾਂ ਭਾੲੀ ੲਿਹਦੇ ਵਿੱਚ ਸਰੋਪੇ ਵੰਡਣ ਅਾਲੇ ਹਿੱਸੇ ਤੋਂ ਬਿਨਾਂ ਕੁਝ ਵੀ ਮਾੜਾ ਨਹੀਂ । ਬਾਕੀ ਜੇ ਸਰੋਪਿਅਾਂ ਅਾਲੀ ਗੱਲ ਹੈ ਤਾਂ ਜਾਂ ਤੇ ਪੂਰੀ ਤਰ੍ਹਾਂ ਕਰਾਓ ਬੰਦ ਨਹੀਂ ਤਾਂ ਘਰ ਚੱਲ ਕੇ ਅਾੲੇ ਮਹਿਮਾਨ ਚਾਹੇ ੳੁਹ ਦੁਸ਼ਮਣ ਹੀ ਕਿੳੁਂ ਨਾ ਹੋਵੇ ਦਾ ਦੁਨੀਅਾਦਾਰੀ ਵਜੋਂ ਬਣਦਾ ਸਨਮਾਨ ਕਰਨਾ ਸੱਭਿਅਤਾ ਹੈ; ਤੇ ਅਗਲਾ ਮੁਲਕ ਦੇ ਪ੍ਰਧਾਨਮੰਤਰੀ ਦੀ ਹੈਸੀਅਤ ਵਜੋਂ ਅਾੲਿਅਾ ਸੀ ਨਾ ਕੇ ਅਾਪਣੇ ਨਿਜੀ ਦਰਜੇ ਵਜੋਂ (ਖੈਰ ਭਾਂਵੇ ਨਿਜੀ ਵੀ ਅਾਵੇ, ਖੁੱਲ੍ਹੇ ਦਰ ਵਿੱਚ ਹਰੇਕ ਨੂੰ ਜੀਅ ਸਦਕੇ), ਅਾਪ ਚੱਲ ਕੇ ਅਾੲਿਅਾ, ਬੇਸ਼ੱਕ ਗੁਰੂ ਦੇ ਦਰ 'ਤੇ ਸਭ ਬਰਾਬਰ ਹੁੰਦੇ ਨੇ ਪਰ ਦੇਸ਼, ਮੁਲਕ, ਸਰਕਾਰ ਅਾਦਿ ਦੇ ਹਿਸਾਬ ਨਾਲ ਜੇ ੳੁਚੇਚ-ਵਿਸ਼ੇਸ਼ ਨਹੀਂ ਤਾਂ ਘੱਟੋ-ਘੱਟ ਦੁਨੀਅਾਦਾਰੀ ਨਿਭਾੳੁਣੀ ਪੈਂਦੀ ਹੈ (ਜੋ ਹਰ ਕੋੲੀ ਸਰਕਾਰੀ ਕੰਮ ਕਰਨ-ਕਰਵਾੳੁਣ ਲੲੀ ਨਿਜੀ ਤੌਰ 'ਤੇ ਹਰ ਮੁਲਕ ਵਿੱਚ ਰਹਿੰਦਿਅਾਂ ਨਿਭਾੳੁਂਦਾ ਹੈ); ੲਿੱਦਾਂ ਤਾਂ ੳੁਸਨੂੰ ਨਿਜੀ ਤੌਰ 'ਤੇ ਅਮਰੀਕਾ ਵੀ ਵੀਜ਼ਾ ਨਹੀਂ ਦਿੰਦਾ ਸੀ ਪਰ ੲਿੱਕ ੲਿੱਡੇ ਵੱਡੇ ਮੁਲਕ ਦੇ (ਚਾਹੇ ਕਿਸੇ ਵੀ ਤਰ੍ਹਾਂ) ੲਿੱਕ ਚੁਣੇ ਹੋੲੇ ਨੁਮਾੲਿੰਦੇ ਵਜੋਂ ੳੁਸਨੂੰ ਬਣਦਾ ਸਨਮਾਨ ਦੇਂਦਾ ਹੀ ਅੈ, ਸੋ ੲਿਸੇ ਤਰ੍ਹਾਂ ਰਸਮੀ ਤੌਰ 'ਤੇ ੲਿੱਥੇ ਵੀ ਬਣਦਾ ਹੈ ... ਸੋ ਅਾਪਣਾ ੳੁਜੱਡਪੁਣਾ, ਕੱਟੜ ਸੋਚ ਤੇ ਸਭ ਤੋਂ ੳੁੱਪਰ ਰਾਜਨੀਤਿਕ ਧੜੇਬੰਦੀ ਤੇ ਹਰ ਗੱਲ ਵਿੱਚ ਕੇਵਲ ਵਿਰੋਧੀ ਦੀ ਪਿੱਠ ਲਾੳੁਣ ਦੇ ਮੌਕੇ ਭਾਲਣ ਵਾਲੀ ਲਾਭਨੀਤੀ ਤੋਂ ਹਟ ਕੇ ਥੋੜਾ ਸਮਾਜਿਕ ਫ਼ਰਾਖ਼ਦਿਲੀ ਤੇ ਸਭਿੱਅਕ ਨਜ਼ਰੀੲੇ ਨਾਲ ਵੇਖਣਾ ਤੇ ਸੋਚਣਾ ਸ਼ੂਰੂ ਕਰੋ ... ਦੁਨੀਅਾਂ ਵਿੱਚ ਵਿਚਰਨ ਜੋਗੇ ਬਣੇ ਰਹੋਗੇ ... ਹਰ ਵੇਲੇ ਧਰਮ ਨੂੰ ਹਥਿਅਾਰ ਤੇ ਢਾਲ ਬਣਾ ਕੇ ਵਿਰੋਧੀ 'ਤੇ ਚੜ੍ਹਨ ਦੀਅਾਂ ਗੌਦਾਂ ਨਾ ਗੁੰਦਦੇ ਰਿਹਾ ਕਰੋ, ਹੋਰ ਤਾਂ ਕੁਝ ਨਹੀਂ ਬੱਸ ੲੇਸੇ ਧਰਮ ਨੂੰ ਜ਼ਹਾਲਤ ਸਾਬਤ ਕਰਨ ਵਿੱਚ ਸਭ ਤੋਂ ਵੱਧ ਯੋਗਦਾਨ ਪਾੳੁਂਦੇ ਹੋ, ੲਿੱਦਾਂ !! ਬਾਕੀ ੲਿਹ ਧਰਮ ਨੂੰ ਹਥਿਅਾਰ ਤੇ ਢਾਲ ਬਣਾ ਕੇ ਅਾਪਣੇ ਵਿਰੋਧੀ ਨੂੰ ਚਿੱਤ ਕਰਨ ਅਾਲੀ ਸੋਚ ਹੈ ਤਾਂ ੳੁਹਨਾਂ ਦੀ ਹੀ ੳੁਪਜ ਜਿਹਨਾਂ ਅਕਾਲ ਤਖ਼ਤ ਨੂੰ ਕੇਵਲ ਅਾਪਣੀ ਮਰਜ਼ੀ ਦੇ ਫ਼ਤਵਿਅਾਂ ਤੇ ਛੇਕਾ-ਛੇਕੀ ਵਾਲੇ ਫ਼ੁਰਮਾਨਾਂ ਦਾ ਛਾਪਾਖਾਨਾ ਬਣਾ ਕੇ ੲਿੱਥੇ ਸਿਰਫ਼ ਅਾਪਣਿਅਾਂ ਹੁਕਮਾਂ 'ਤੇ ਹੀ ਸਿਰ ਸੁੱਟ ਕੇ ਮੋਹਰਾਂ ਲਾੳੁਣ ਵਾਲੇ ਪਾਲਤੂ ਲੇਲੇ-ਮੇਮਣੇ ਜੱਥੇਦਾਰ ਬਿਠਾ ਪੂਰੀ ਕੌਮ ਦਾ ਦੁਨੀਅਾ ਦੀ ੲਿੱਜ਼ਤ ਦਾ ਮਟੀਅਾਮੇਟ ਕੀਤਾ ਹੋੲਿਅਾ ਹੈ; ਤੇ ਹੁਣ ਜਦੋਂ ੳੁਹਨਾਂ ਦੇ ਵਿਰੋਧੀ ਵੀ ੲਿਹੋ ਘਟੀਅਾ ਖੇਡ ਰੱਚ ਕੇ ੲਿਹਨਾਂ ਦੀ ਠੱਬੀ ਲਾੳੁਣ 'ਤੇ ੳੁਤਰਦੇ ਨੇ ਤਾਂ ਅਾਪਣੀ ਵਾਰੀ ਦੁਹੱਥੜ ਮਾਰ-ਮਾਰ ਪਿੱਟਦੇ ਨੇ ... ਜੋ ਵੀ ਹੋਵੇ ਜੇ ੲੇਸ ਸਭ ਵਿੱਚ ਕੋੲੀ ਦਾਗ਼ੀ ਹੁੰਦਾ ਤਾਂ ਸਿਰਫ਼ ਸਿੱਖੀ ਤੇ ਗੁਰਮਤਿ, ਤੇ ਜੇ ਰੁਲਦਾ ਤਾਂ ਕੇਵਲ ਪੰਥ ਦਾ ਮੁਸਤਕਬਿਲ ... ਸੋ ਸਮਝਦਾਰ ਬਣੋ!!! #ਕੰਵਲ
by अहं सत्य
Join at
Facebook
No comments:
Post a Comment