ਤੁਸੀਂ ਇਸ ਮੁਲਕ ਦੇ ਨਾਗਰਿਕ ਨਹੀਂ, ਇਸ ਲਈ ਬਾਹਰ ਰਹਿ ਕੇ ਖੋਖਲੇ ਤੇ ਫ਼ੋਕੇ ਵੱਖਵਾਦੀ ਨਾਰ੍ਹੇ ਮਾਰਨਾ ਸੌਖਾ ਹੈ ! ਜ਼ਰਾ ਜਿਗਰਾ ਵਿਖਾਲ ਕੇ ਕੈਨੇਡਾ ਵਿੱਚ ਇੱਕ ਮੋਰਚਾ ਉੱਥੇ ਵੀ ਵੱਖਰਾ ਮੁਲਕ ਬਣਾਉਣ ਦਾ ਲਾ ਕੇ ਦੇਖਣਾ, ਬਿਲਕੁਲ ਹਿੰਦੁਸਤਾਨ ਆਲਾ ਹੀ ਨਜ਼ਾਰਾ ਦਊਗੀ ਸਰਕਾਰ ਉੱਥੇ ਦੀ ਵੀ ... ਆਪ ਘਾਣ-ਬੱਚਾ ਬਚਾ ਕੇ ਦੂਏ ਨੂੰ ਟੱਬਰ ਮਰਵਾਉਣ ਦੀਆਂ ਸਲਾਹਾਂ ਦੇਣੀਆਂ ਹੀ ਸੌਖੀਆਂ ਹੁੰਦੀਆਂ ਹਨ ! ਕਿਸੇ ਦੀ ਨਿਜੀ ਵਿਚਾਰਧਾਰਾ ਕੁਝ ਵੀ ਹੋਵੇ ਪਰ ਜਿੱਥੇ ਰਹੀਏ ਉੱਥੇ ਦੇ ਕਾਨੂੰਨ ਅਨੁਸਾਰ ਚਲਣਾ ਨੀਤੀ ਵੀ ਹੁੰਦੀ ਹੈ ਤੇ ਮਜਬੂਰੀ ਵੀ ... ਨਹੀਂ ਤੇ ਕਿਸੇ ਦਿਨ ਕੈਨੇਡਾ ਆਲੇ ਕਾਨੂੰਨ ਈ ਤੋੜ ਕੇ ਦੇਖ ਲੈਣਾ !! ਸਿਰੇ ਦੀ ਅਸਲ ਗੱਲ ਤਾਂ ਇਹ ਹੈ ਕਿ ਜਿਨ੍ਹਾਂ ਦੀ ਕੈਨੇਡਾ ਰਹਿੰਦੇ ਤਾਂ ੪੪੦ ਡਾਲਰਾਂ ਦੇ ਚਲਾਨ ਤੋਂ ਹੀ ਡਰੇ ਦੀ ਪੂੰਛ ਸਿੱਧੀ ਹੋਈ ਰਹਿੰਦੀ ਹੈ ਉਹ ਉੱਥੇ ਬਾਹਰੋਂ ਬੈਠੇ ਇੱਥੇ ਦੇ ਪੁੱਤਾਂ ਨੂੰ ਸਰਕਾਰਾਂ ਨਾਲ ਲੜ੍ਹਨ ਦੀਆਂ ਮੱਤਾਂ ਦੇ ਕੇ ਮਰਨ ਦੇ ਰਾਹੇ ਪਾਣ ਦੀਆਂ ਹੱਲਾਸ਼ੇਰੀਆਂ ਦੇਈ ਜਾਂਦੇ ਹਨ !!
by अहं सत्य
Join at
Facebook
by अहं सत्य
Join at
No comments:
Post a Comment