ਮੈਨੂੰ ਪੰਜਾਬੀ ਵਿੱਚ ਬਿਨਾਂ ਮੰਗੇ ਲਿਖਣ ਦੀ ਨਸੀਅਤ ਦੇਣ ਵਾਲਿਓ ! ਕਦੇ ਮੇਰੀ ਪੂਰੀਆਂ ਲਿਖਤਾਂ 'ਤੇ ਕਦੇ ਨਜ਼ਰ ਵੀ ਮਾਰੀ ਐ ? ਤੇ ਉਦੋਂ ਕਿਹੜੀ ਖੁੱਡੇ ਵੜ੍ਹ ਕੇ ਲੁੱਕ ਜਾਂਦੇ ਓ, ਜਦੋਂ ਮੈਂ ਕੋਈ ਲਿਖਤ ਪੰਜਾਬੀ ਵਿੱਚ ਲਿਖਦਾ ਹਾਂ ? ਵੈਸੇ ਜੇ ਮੰਤਵ ਵਿਓਪਾਰਿਕ ਨਾ ਹੋਵੇ ਤਾਂ ਹਰ ਲਿਖਤ ਆਪਣੀ ਬੋਲੀ ਤੇ ਲਿੱਪੀ ਆਪ ਤੈਅ ਕਰਕੇ ਜਨਮ ਲੈਂਦੀ ਹੈ ... ਲਿਖਣ ਵਾਲੇ ਦਾ ਵੀ ਇਸ ਉੱਪਰ ਕੋਈ ਜ਼ੋਰ ਨਹੀਂ ਹੁੰਦਾ !! ਬਾਕੀ ਕਦੇ ਕੁਝ ਲੇਖਕ ਦਾ ਉਦੇਸ਼ ਵੀ ਹੁੰਦਾ ਹੈ ਕਿ ਆਪਣੇ ਵਿਚਾਰ ਨੂੰ ਲਿਖਤ ਰਾਹੀਂ ਵੱਧ ਲੋਕਾਂ ਤੱਕ ਪਹੁੰਚਾਣਾ, ਹੁਣ ਅਜਿਹਾ ਕੋਈ ਵੀ ਪੰਜਾਬੀ ਵਿੱਚ ਕਿਉਂ ਲਿਖੇਗਾ ਜੇ ਕੋਈ ਉਸਨੂੰ ਪੜ੍ਹਨ ਵਾਲਾ ਈ ਨਜ਼ਰੀਂ ਨਹੀਂ ਪਵੇਗਾ ?? ਜੇ ਤੁਸੀਂ ਆਪਣੇ ਆਪਨੂੰ ਸਿਰਫ਼ ਚੁੰਝ ਚਰਚਾ ਵਿੱਚ ਹੀ ਪੰਜਾਬੀ-ਪ੍ਰੇਮੀ ਆਖੀ ਜਾਵੋਗੇ ਪਰ ਅਸਲ ਵਿੱਚ ਕਿਸੇ ਪੰਜਾਬੀ ਲਿਖਤ ਨੂੰ ਹੁੰਗਾਰਾ ਨਹੀਂ ਭਰੋਗੇ ਤਾਂ ਪੰਜਾਬੀ ਲਿਖਤਾਂ ਘਟਣਗੀਆਂ ਹੀ ...
by अहं सत्य
Join at
Facebook
No comments:
Post a Comment